ਪੰਜਾਬ 'ਚ ਹੈਰਾਨੀਜਨਕ ਘਟਨਾ, ਬਾਥਰੂਮ 'ਚ ਫੋਨ ਲੈ ਕੇ ਗਿਆ ਜਵਾਕ, ਫਿਰ ਹੋ ਗਿਆ ਧਮਾਕਾ
Thursday, Nov 13, 2025 - 01:39 PM (IST)
ਫਿਲੌਰ (ਅੰਮ੍ਰਿਤ ਭਾਖੜੀ) : ਅੱਜਕੱਲ ਮਾਪੇ ਬੱਚਿਆਂ ਨੂੰ ਆਪਣੀ ਸਹੂਲਤ ਲਈ ਮੋਬਾਈਲ ਫੋਨ ਵਰਤਣ ਲਈ ਦੇ ਦਿੰਦੇ ਹਨ ਪਰ ਕਈ ਵਾਰ ਇਹ ਸਹੂਲਤ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ ਇਥੋਂ ਦੇ ਪਿੰਡ ਸੰਗ ਢੇਸੀਆਂ 'ਚ ਵਾਪਰੀ ਹੈ। ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲਾ ਬੇਟਾ ਬਾਥਰੂਮ ਵਿਚ ਫੋਨ ਚਲਾ ਰਿਹਾ ਸੀ, ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿਚ ਹੀ ਬਲਾਸਟ ਹੋ ਗਿਆ। ਬਲਾਸਟ ਨਾਲ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ।
ਇਹ ਵੀ ਪੜ੍ਹੋ : ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਵਿਚ ਚਾਰ ਨੌਜਵਾਨ ਗ੍ਰਿਫ਼ਤਾਰ, ਤਿੰਨ ਬੰਬ ਬਰਾਮਦ
ਇਸ ਦੌਰਾਨ ਜਦੋਂ ਮਾਤਾ ਬਾਥਰੂਮ ਵਿਚ ਦਾਖ਼ਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ। ਇਹ ਮਾਮਲਾ ਮਾਪਿਆਂ ਲਈ ਇਕ ਵੱਡੀ ਸਿੱਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ।
ਇਹ ਵੀ ਪੜ੍ਹੋ : ਪਾਵਰਕਾਮ ਨੇ ਆਖਿਰ ਚੁੱਕ ਲਿਆ ਵੱਡਾ ਕਦਮ, ਇਨ੍ਹਾਂ ਬਿਜਲੀ ਕੁਨੈਕਸ਼ਨਾਂ ਵਾਲਿਆਂ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
