ਪੰਜਾਬ 'ਚ ਹੈਰਾਨੀਜਨਕ ਮਾਮਲਾ, ਮਜ਼ਦੂਰ ਨੂੰ ਆਇਆ 35 ਕਰੋੜ 71 ਲੱਖ 91 ਹਜ਼ਾਰ 883 ਰੁ. ਦਾ ਨੋਟਿਸ

Friday, Nov 14, 2025 - 06:07 PM (IST)

ਪੰਜਾਬ 'ਚ ਹੈਰਾਨੀਜਨਕ ਮਾਮਲਾ, ਮਜ਼ਦੂਰ ਨੂੰ ਆਇਆ 35 ਕਰੋੜ 71 ਲੱਖ 91 ਹਜ਼ਾਰ 883 ਰੁ. ਦਾ ਨੋਟਿਸ

ਮੋਗਾ (ਕਸ਼ਿਸ਼) : ਮੋਗਾ ਵਿਚ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਝੌਪੜੀ ਵਿਚ ਰਹਿੰਦੇ ਇਕ ਮਜ਼ਦੂਰ ਨੂੰ ਕਰ ਅਤੇ ਆਬਕਾਰੀ ਵਿਭਾਗ, ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ। ਇਹ ਨੋਟਿਸ ਦੇਖ ਕੇ ਮਜ਼ਦੂਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਮਾਮਲਾ ਠੱਗੀ ਨਾਲ ਜੁੜਿਆ ਹੈ। ਦਰਅਸਲ ਨੌਸਰਬਾਜ਼ਾਂ ਨੇ ਮਜ਼ਦੂਰ ਦੇ ਆਧਾਰ ਕਾਰਡ 'ਤੇ ਜਾਅਲਸਾਜ਼ੀ ਨਾਲ ਪੈਨ ਤਿਆਰ ਕਰਕੇ ਲੁਧਿਆਣਾ ਵਿਚ ਫਰਮ ਬਣਾਈ ਹੋਈ ਸੀ। ਪੈਨ ਕਾਰਡ 'ਤੇ ਮਜ਼ਦੂਰ ਦੇ ਅੰਗਰੇਜ਼ੀ ਵਿਚ ਦਸਖ਼ਤ ਹਨ, ਜਦੋਂ ਕਿ ਉਹ ਅਨਪੜ੍ਹ ਹੈ। ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਭਲਵਿੰਦਰ ਸਿੰਘ ਨੇ ਪੀੜਤ ਮਜ਼ਦੂਰ ਅਜਮੇਰ ਸਿੰਘ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਮਜ਼ਦੂਰ ਦੇ ਦਸਤਾਵੇਜ਼ਾਂ ਨਾਲ ਜਾਅਲੀ ਫਰਮ ਬਣਾ ਕੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਥਾਣੇਦਾਰ ਦੇ ਇਕਲੌਤੇ ਨੌਜਵਾਨ ਪੁੱਤ ਦੀ ਕੈਨੇਡਾ ਵਿਚ ਮੌਤ

ਪੀੜਤ ਅਤੇ ਹਲਕੇ ਦੇ ਕੌਂਸਲਰ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਕੋਵਿਡ-19 ਵੇਲੇ ਮੁਹੱਲੇ ਵਿਚ ਕੁਝ ਅਣਪਛਾਤੇ ਵਿਅਕਤੀ ਰਾਸ਼ਨ ਵੰਡਣ ਆਉਂਦੇ ਸਨ। ਉਸ ਵੇਲੇ ਉਨ੍ਹਾਂ ਨੇ ਆਧਾਰ ਕਾਰਡ ਲਿਆ ਸੀ। ਕਰੀਬ 2 ਸਾਲ ਪਹਿਲਾਂ ਵੀ ਟੈਕਸ ਵਿਭਾਗ ਦਾ ਨੋਟਿਸ ਆਇਆ ਤਾਂ ਉਨ੍ਹਾਂ ਲੁਧਿਆਣਾ ਦਫ਼ਤਰ ਜਾ ਕੇ ਸਪੱਸ਼ਟ ਕੀਤਾ ਸੀ ਕਿ ਉਹ ਅਨਪੜ੍ਹ ਹੈ ਉਸ ਦੀ ਕੋਈ ਫਰਮ ਨਹੀਂ ਹੈ। ਹੁਣ ਸੂਬੇ ਦੇ ਕਰ ਤੇ ਆਬਕਾਰੀ ਵਿਭਾਗ ਸਟੇਟ ਟੈਕਸ ਅਫ਼ਸਰ ਲੁਧਿਆਣਾ-1 ਦੇ ਦਸਤਖ਼ਤਾਂ ਹੇਠ 10 ਨਵੰਬਰ ਨੂੰ ਜਾਰੀ 35 ਕਰੋੜ 71 ਲੱਖ 91 ਹਜ਼ਾਰ 883 ਰੁਪਏ ਟੈਕਸ ਜੁਰਮਾਨੇ ਨੋਟਿਸ ਮਿਲਿਆ ਤਾਂ ਉਸ ਦੇ ਹੋਸ਼ ਉੱਡ ਗਏ। ਦੂਜੇ ਪਾਸੇ ਇਹ ਮਾਮਲਾ ਜਦੋਂ ਸੁਰਖੀਆਂ ਵਿਚ ਆਇਆ ਤਾਂ ਪੁਲਸ ਨੇ ਵੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਡੂੰਘਾਈ ਤੱਕ ਪਹੁੰਚਿਆ ਜਾਵੇਗਾ ਅਤੇ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਤਰਨਤਾਰਨ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News