ਮਹਾਨਗਰ ''ਚ ਚਾਰੋਂ ਪਾਸੇ ਫੈਲਿਆ ‘ਸਮੌਗ’ ਦਾ ਪ੍ਰਕੋਪ, ਭਿਆਨਕ ਰੋਗਾਂ ਦਾ ਸ਼ਿਕਾਰ ਹੋਣ ਲੱਗੇ ਲੋਕ
Monday, Nov 24, 2025 - 10:50 AM (IST)
ਅੰਮ੍ਰਿਤਸਰ (ਰਮਨ)– ਮਹਾਨਗਰ ਵਿਚ ਮੌਸਮ ਨੇ ਇਹ ਹਫਤੇ ਅਚਾਨਕ ਕਰਵਟ ਬਦਲ ਦਿੱਤੀ ਹੈ। ਬੀਤੀ ਰਾਤ ਤੋਂ ਤਾਪਮਾਨ ਵਿਚ ਆਈ ਗਿਰਾਵਟ ਨੇ ਪੂਰੇ ਸ਼ਹਿਰ ਨੂੰ ਠੰਡਕ ਦੀ ਲਪੇਟ ਵਿਚ ਲੈ ਲਿਆ ਹੈ। ਸਵੇਰ ਦੇ ਸਮੇਂ ਹਵਾ ਵਿਚ ਅਜਿਹੀ ਠੰਡਕ ਮਹਿਸੂਸ ਹੋਈ ਕਿ ਲੋਕਾਂ ਨੇ ਗਰਮ ਕੱਪੜੇ ਕੱਢ ਦਿੱਤੇ। ਉਥੇ ਸਵੇਰੇ-ਸ਼ਾਮ ਵਿਚ ਸਮੌਗ ਨੁਮਾ ਧੁੰਦ ਛਾ ਜਾਂਦੀ ਹੈ। ਹਵਾ ਵਿਚ ਸਮੌਗ ਛਾ ਜਾਣ ਨਾਲ ਲੋਕ ਛਾਤੀ ਰੋਗ, ਸਾਹ ਦੀਆਂ ਬੀਮਾਰੀਆਂ ਅਤੇ ਅੱਖਾਂ ਵਿਚ ਸੜਣ ਵਰਗੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ, ਜੇਕਰ ਸਮੇਂ ਰਹਿੰਦੇ ਮੀਂਹ ਨਾ ਪਿਆ ਤਾਂ ਲੋਕਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਉਥੇ ਮਾਹਰਾਂ ਨੇ ਉਕਤ ਮੌਸਮ ਵਿਚ ਵਧੇਰੇ ਸਵੇਰੇ-ਸ਼ਾਮ ਬਾਹਰ ਨਾ ਘੁੰਮਣ ਦੀ ਸਲਾਹ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਚਾਨਕ ਮੌਸਮ ਠੰਡਾ ਹੋਣ ਤੋਂ ਬੱਚਿਆਂ ਅਤੇ ਬਜ਼ਰੁਗਾਂ ਨੂੰ ਦਿੱਕਤ ਹੋ ਰਹੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿਚ ਹਲਕੀ ਧੁੰਦ (ਸਮੌਗ) ਦਿੱਖਣ ਨੂੰ ਮਿਲੀ। ਤਾਪਮਾਨ ’ਚ 2-4 ਡਿਗਰੀ ਤੱਕ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ, 27 ਤਰੀਖ ਤੱਕ...
ਸਮੌਗ ਤੋਂ ਇਹ ਹੋ ਸਕਦੇ ਹੈ ਨੁਕਸਾਨ
ਪ੍ਰਦੂਸ਼ਣ ਕੰਟਰੋਲ ਮਾਹਰਾਂ ਨੇ ਦੱਸਿਆ ਕਿ ਸਮੌਗ ਹੋਣ ’ਤੇ ਵਾਤਾਵਰਣ ਵਿਚ ਮਿਸ਼ਰਤ ਪ੍ਰਦੂਸ਼ਣ ਕਰਨ ਵਾਲੇ ਹਾਨੀਕਾਰਕ ਤੱਤ ਹਵਾ ਵਿਚ ਮੌਜੂਦ ਰਹਿੰਦੇ ਹਨ। ਪਟਾਕਿਆਂ ਵਿਚ ਧੂੰਏਂ ਨਾਲ ਸੂਖਮ ਪਰਟੀਕੁਲੇਟ ਕਣ, ਓਜੋਨ, ਨਾਈਟ੍ਰੋਜਨ ਮੋਨੋਆਕਸਾਈਡ ਅਤੇ ਸਲਫਰ ਡਾਈਆਕਸਾਈਡ ਵਧ ਜਾਂਦੀ ਹੈ। ਉਥੇ ਪਰਾਲੀ ਸਾੜਣ ਨਾਲ ਸੀ. ਓ. ਟੂ. ਵੀ. ਸੀ. ਓ. ਗੈਸ ਨਿਕਲਦੀ ਹੈ, ਜੋ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ। ਸਰਦੀ ਦੇ ਮੌਸਮ ਵਿਚ ਕਿਸੇ ਵੀ ਚੀਜ਼ ’ਚੋਂ ਨਿਕਲਣ ਵਾਲੇ ਧੂੰਏਂ ’ਚ ਸੂਖਮ ਕਣ ਬਹੁਤ ਵੱਡੀ ਗਿਣਤੀ ਵਿਚ ਹੁੰਦੇ ਹਨ। ਇਨ੍ਹਾਂ ਸੂਖਮ ਕਣਾਂ ਦੀ ਮੋਟਾਈ ਕਰੀਬ 2.5 ਮਾਈਕ੍ਰੋਮੀਟਰ ਹੁੰਦੀ ਹੈ ਅਤੇ ਆਪਣੇ ਇੰਨੇ ਛੋਟੇ ਆਕਾਰ ਦੇ ਕਾਰਨ ਇਹ ਸਾਹ ਨਾਲ ਫੇਫੜਿਆਂ ਵਿਚ ਘੁਸ ਜਾਂਦੇ ਹਨ ਅਤੇ ਬਾਅਦ ਵਿਚ ਦਿਲ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਉਥੇ ਇਨ੍ਹੀਂ ਕਣਾਂ ਕਾਰਨ ਸਿਰਫ ਅੱਖਾਂ ਵਿਚ ਸਾੜ, ਸਗੋਂ ਅੱਖਾਂ ਲਾਲ ਹੋਣਾ, ਅੱਖਾਂ ਵਿਚ ਐਲਰਜੀ ਆਦਿ ਹੋ ਸਕਦੀ ਹੈ। ਟੀ. ਬੀ. ਦਮਾ ਦੇ ਰੋਗੀਆਂ ਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਕੀ ਹੈ ਸਮੌਗ
‘ਸਮੌਗ’ ਸ਼ਬਦ ਅੰਗਰੇਜ਼ੀ ਦੇ ਦੋ ਸ਼ਬਦਾਂ ‘ਸਮੋਕ ਅਤੇ ਫੋਗ’ ਨਾਲ ਮਿਲ ਕੇ ਬਣਿਆ ਹੈ। ਆਮ ਤੌਰ ’ਤੇ ਜਦੋਂ ਠੰਡੀ ਹਵਾ ਕਿਸੇ ਭੀੜਭਾੜ ਵਾਲੀ ਥਾਂ ’ਤੇ ਪਹੁੰਚਦੀ ਹੈ ਤਾਂ ਸਮੌਗ ਬਣਦਾ ਹੈ। ਠੰਡੀ ਹਵਾ ਭਾਰੀ ਹੁੰਦੀ ਹੈ, ਇਸ ਲਈ ਉਹ ਰਿਹਾਇਸ਼ੀ ਇਲਾਕੇ ਦੀ ਗਰਮ ਹਵਾ ਦੇ ਹੇਠਾਂ ਇਕ ਪਰਤ ਬਣਾ ਲੈਂਦੀ ਹੈ। ਗਰਮ ਹਵਾ ਹਮੇਸ਼ਾ ਉਪਰ ਵੱਲ ਉੱਠਣ ਦੀ ਕੋਸ਼ਿਸ਼ ਕਰਦੀ ਹੈ ਅਤੇ ਥੋੜ੍ਹੀ ਹੀ ਦੇਰ ਵਿਚ ਚੱਕਰਵਕੀ ਸਰਗਰਮੀ ਹੁੰਦੀ ਹੈ ਤਾਂ ਹਵਾ ਦੀ ਇਨ੍ਹਾਂ ਦੋਹਾਂ ਗਰਮ ਅਤੇ ਠੰਡੀ ਪਰਤਾਂ ਵਿਚ ਰੁਕ ਜਾਂਦੀ ਹੈ। ਇਸੇ ਖਾਸ ਉਲਟ-ਪੁਲਟ ਕਾਰਨ ਸਮੌਗ ਬਣਦਾ ਹੈ ਅਤੇ ਇਹੀ ਕਾਰਨ ਹੈ ਗਰਮੀਆਂ ਦੇ ਮੁਕਾਬਲੇ ਠੰਡ ਦੇ ਮੌਸਮ ਵਿਚ ਸਮੌਗ ਵੱਧ ਆਸਾਨੀ ਨਾਲ ਬਣਦਾ ਹੈ। ਸਮੌਗ ਬਣਨ ਦਾ ਦੂਜਾ ਵੱਡਾ ਕਾਰਨ ਪ੍ਰਦੂਸ਼ਣ ਹੈ। ਉਦਯੋਗ ਧੰਦਿਆਂ ਅਤੇ ਗੱਡੀਆਂ 'ਚੋਂ ਨਿਕਲਣ ਵਾਲਾ ਧੂੰਆਂ ਵੀ ਬਹੁਤ ਖ਼ਤਰਨਾਕ ਹੈ, ਜਿਸ ਤੋਂ ਬਾਅਦ ਹੁਣ ਤਾਂ ਹੁਣ ਪਟਾਕਿਆਂ ’ਚੋਂ ਨਿਕਲਣ ਵਾਲਾ ਧੂੰਆਂ ਮੁੱਖ ਕਾਰਨ ਬਣਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...
ਮੌਸਮ ਦੇ ਬਦਲੇ ਹੀ ਗਰਮ ਕੱਪੜਿਆਂ ਦੀ ਮੰਗ ਵਧੀ
ਮੌਸਮ ਦੇ ਬਦਲਦੇ ਹੀ ਗਰਮ ਕੱਪੜਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਫੋਰਸ ਚੌਕ ’ਤੇ ਐਤਵਾਰ ਨੂੰ ਲੱਗਣ ਵਾਲੇ ਬਾਜ਼ਾਰ ਵਿਚ ਗਰਮ ਕੱਪੜਿਆਂ ਦੇ ਸਟਾਲ ਦੇਖਣ ਨੂੰ ਮਿਲੇ। ਉਥੇ ਹਾਲ ਬਾਜ਼ਾਰ ਅਤੇ ਮਾਲ ਰੋਡ ਵਿਚ ਸਵੈਟਰ ਤੇ ਜੈਕੇਟ ਦੀ ਵਿਕਰੀ ਕਾਫੀ ਹੋਈ। ਮੌਸਮ ਵਿਭਾਗ ਦੇ ਅਨੁਸਾਰ ਤਾਪਮਾਨ ਅਗਲੇ ਦਿਨਾਂ ਵਿਚ ਹੋਰ ਡਿੱਗੇਗਾ। ਉੱਤਰੀ ਹਵਾਵਾਂ ਦੇ ਕਾਰਨ ਠੰਡ ਤੇਜ ਹੋਵੇਗੀ। ਸਵੇਰੇ-ਸ਼ਾਮ ਦੇ ਸਮੇਂ ਧੁੰਦ ਦੀ ਮਾਤਰਾ ਵਧ ਸਕਦੀ ਹੈ।
