ਨਵਾਂ ਗਰਾਓਂ ''ਚ ਲੜਕੇ ਦੇ ਵਾਲ ਕੱਟੇ, ਮਿਲਿਆ ਕੀੜਾ
Monday, Aug 14, 2017 - 08:08 AM (IST)
ਨਵਾਂ ਗਰਾਓਂ - ਔਰਤਾਂ ਦੀ ਗੁੱਤ ਕੱਟਣ ਦਾ ਸਿਲਸਿਲਾ ਅਜੇ ਰੁਕਿਆ ਨਹੀਂ ਸੀ ਕਿ ਨਵਾਂ ਗਰਾਓਂ 'ਚ ਇਕ ਬੱਚੇ ਦੇ ਵਾਲ ਕੱਟੇ ਗਏ। ਫਾਰੈਸਟ ਹਿੱਲ ਕੋਲ ਇਕ ਮਕਾਨ 'ਚ ਹਰਪ੍ਰੀਤ ਦੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਵਾਲ ਇਕ ਕੀੜੇ ਨੇ ਕੱਟੇ ਹਨ। ਵਾਲਾਂ 'ਚੋਂ ਇਕ ਕੀੜਾ ਮਿਲਿਆ ਹੈ। ਡਰਿਆ ਪਰਿਵਾਰ ਬੱਚੇ ਨੂੰ ਸੈਕਟਰ-16 ਹਸਪਤਾਲ 'ਚ ਲੈ ਗਿਆ, ਜਿਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਬੱਚੇ ਦੇ ਚਾਚਾ ਜੈ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਐਤਵਾਰ ਸ਼ਾਮ ਨੂੰ ਟੀ. ਵੀ. ਦੇਖ ਰਿਹਾ ਸੀ, ਜਦੋਂ ਉਸਨੇ ਸਿਰ 'ਤੇ ਹੱਥ ਫੇਰਿਆ ਤਾਂ ਉਸਦੇ ਵਾਲ ਹੱਥ 'ਚ ਆ ਗਏ। ਇਸ ਤੋਂ ਬਾਅਦ ਉਸਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਡਰੇ ਹੋਏ ਪਰਿਵਾਰ ਨੇ ਜਦੋਂ ਉਸਦੇ ਸਿਰ ਨੂੰ ਦੇਖਿਆ ਤਾਂ ਵਾਲ ਕੱਟੇ ਹੋਏ ਮਿਲੇ। ਵਾਲਾਂ 'ਚੋਂ ਇਕ ਕੀੜਾ ਮਿਲਿਆ, ਜੋ ਕੁਝ ਦੇਰ ਬਾਅਦ ਮਰ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਨਵਾਂ ਗਰਾਓਂ 'ਚ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਇਸ ਕੀੜੇ ਤੇ ਬੱਚੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
