ਗੁਰਦਾਸਪੁਰ ''ਚ ਡਿਊਟੀ ''ਤੇ ਤਾਇਨਾਤ 2 ਮੁਲਾਜ਼ਮਾਂ ਦੀ ਮੌਤ ''ਚ ਨਵਾਂ ਮੌੜ ! ਇਸ ਅੱਤਵਾਦੀ ਸੰਗਠਨ ਨੇ ਚੁੱਕੀ ਜ਼ਿੰਮੇਵਾਰੀ

Sunday, Feb 22, 2026 - 08:33 PM (IST)

ਗੁਰਦਾਸਪੁਰ ''ਚ ਡਿਊਟੀ ''ਤੇ ਤਾਇਨਾਤ 2 ਮੁਲਾਜ਼ਮਾਂ ਦੀ ਮੌਤ ''ਚ ਨਵਾਂ ਮੌੜ ! ਇਸ ਅੱਤਵਾਦੀ ਸੰਗਠਨ ਨੇ ਚੁੱਕੀ ਜ਼ਿੰਮੇਵਾਰੀ

ਗੁਰਦਾਸਪੁਰ, (ਹਰਜਿੰਦਰ ਸਿੰਘ ਗੋਰਾਇਆ): ਥਾਣਾ ਦੋਰਾਂਗਲਾ ਦੇ ਅਧੀਨ ਆਉਂਦੀ ਆਧੀਆਂ ਚੈਕ ਪੋਸਟ ‘ਤੇ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋਣ ਦੀ ਖ਼ਬਰ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਇਹ ਚੈਕ ਪੋਸਟ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਿੰਡ ਡਿਫੈਂਸ ਲਾਈਨ ਵਿੱਚ ਸਥਿਤ ਹੈ। ਜਾਣਕਾਰੀ ਮੁਤਾਬਕ ਡਿਊਟੀ ‘ਤੇ ਤਾਇਨਾਤ ਦੋਵਾਂ ਪੁਲਸ ਕਰਮਚਾਰੀਆਂ ਦੀਆਂ ਸ਼ੱਕੀ ਹਾਲਾਤ 'ਚ ਚੈਕ ਪੋਸਟ ਦੇ ਅੰਦਰੋਂ ਲਾਸ਼ਾਂ ਮਿਲੀਆਂ ਹਨ। ਹੁਣ ਇਸ ਦਰਦਨਾਕ ਘਟਨਾ 'ਚ ਨਵਾਂ ਮੌੜ ਸਾਹਮਣੇ ਆਇਆ ਹੈ। ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ 'ਤਹਿਰੀਕ-ਏ-ਤਾਲੀਬਾਨ ਹਿੰਦੁਸਤਾਨ' (TTH) ਨੇ ਲਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਪੋਸਟ ਵਿੱਚ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ 'ਅਲ-ਬੁਰਕ ਬ੍ਰਿਗੇਡ' ਨੇ 22 ਫਰਵਰੀ ਦੀ ਤੜਕੇ ਦੁਰੰਗਲਾ ਪੁਲਸ ਸਟੇਸ਼ਨ ਅਧੀਨ ਆਉਂਦੀ ਚੌਕੀ 'ਤੇ ਹਮਲਾ ਕੀਤਾ। 

ਜਾਣੋ ਵਾਇਰਲ ਪੋਸਟ 'ਚ ਕੀ ਲਿਖਿਆ...
''ਅੱਜ, 22 ਫਰਵਰੀ, 2026, ਸਵੇਰੇ ਤੜਕੇ, ਗਜ਼ਵਾ-ਏ-ਹਿੰਦ ਨੂੰ ਇੱਕ ਹੋਰ ਸਫਲਤਾ ਮਿਲੀ, ਜਦੋਂ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਦੀ ਅਲ-ਬੁਰਕ ਬ੍ਰਿਗੇਡ ਨੇ ਗੁਰਦਾਸਪੁਰ ਦੇ ਦੋਰਾਂਗਲਾ ਪੁਲਸ ਸਟੇਸ਼ਨ 'ਤੇ ਹਮਲਾ ਕੀਤਾ। ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿੱਚ ਦੋ ਪੁਲਸ ਮੁਲਾਜ਼ਮ ਮਾਰੇ ਗਏ ਸਨ। ਵਰਦੀਧਾਰੀ ਭਾਰਤੀ ਸਰਕਾਰੀ ਅਧਿਕਾਰੀਆਂ ਵਿਰੁੱਧ ਅਜਿਹੇ ਹਮਲੇ ਭਵਿੱਖ ਵਿੱਚ ਹੋਰ ਵੀ ਤੀਬਰਤਾ ਨਾਲ ਜਾਰੀ ਰਹਿਣਗੇ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫੌਜ, ਪੁਲਸ ਅਤੇ ਬੀਐਸਐਫ ਬਲਾਂ ਤੋਂ ਅਸਤੀਫਾ ਦੇ ਦੇਣ, ਨਹੀਂ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਿਸ਼ਾਨਾ ਬਣਾਇਆ ਜਾਵੇਗਾ।''
(ਜਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ )

PunjabKesari

ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਅੱਜ ਡਿਊਟੀ ‘ਤੇ ਤਾਇਨਾਤ ਦੋਵਾਂ ਪੁਲਸ ਕਰਮਚਾਰੀਆਂ ਦੀਆਂ ਸ਼ੱਕੀ ਹਾਲਾਤ 'ਚ ਚੈਕ ਪੋਸਟ ਦੇ ਅੰਦਰੋਂ ਲਾਸ਼ਾਂ ਮਿਲੀਆਂ । ਦੱਸ ਦੇਈਏ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਗੋਲੀ ਮਾਰੀ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਅਤੇ ਏ.ਐਸ.ਆਈ. ਗੁਰਨਾਮ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਤੋਂ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਗੁਰਦਾਸਪੁਰ ਐਸ.ਐਸ.ਪੀ. ਅਦਿੱਤਿਆ ਮੌਕੇ 'ਤੇ ਪਹੁੰਚ ਗਏ ਹਨ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਪੁਸ਼ਟੀ ਹੋ ਸਕੇਗੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News