ਜਲੰਧਰ: ਲੱਕੀ ਓਬਰਾਏ ਕਤਲ ਕਾਂਡ ''ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼

Saturday, Feb 14, 2026 - 11:54 AM (IST)

ਜਲੰਧਰ: ਲੱਕੀ ਓਬਰਾਏ ਕਤਲ ਕਾਂਡ ''ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼

ਜਲੰਧਰ (ਵਿਸ਼ੇਸ਼)—ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਕੇਸ ਵਿਚ ਨਾਮਜ਼ਦ ਦਲਬੀਰ ਸਿੰਘ ਉਰਫ਼ ਦਲਬੀਰਾ ਨੇ ਜੇਲ੍ਹ ਵਿਚੋਂ ਮੀਡੀਆ ਅੱਗੇ ਆ ਕੇ ਆਪਣੇ-ਆਪ ਨੂੰ ਬੇਗੁਨਾਹ ਦੱਸਿਆ ਹੈ। ਦਲਬੀਰਾ ਨੇ ਇਕ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਸ ਦੀ ਲੱਕੀ ਓਬਰਾਏ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਲੈਣ-ਦੇਣ ਨਹੀਂ ਸੀ। ਉਹ ਪਿਛਲੇ ਦੋ ਸਾਲਾਂ ਤੋਂ ਵਿਦੇਸ਼ ਵਿਚ ਸੀ। ਉਸ ਦਾ ਝਗੜਾ ਸ਼ਸ਼ੀ ਸ਼ਰਮਾ ਉਰਫ਼ ''ਬੋਦੀ ਵਾਲੇ'' ਨਾਲ ਸੀ, ਨਾ ਕਿ ਲੱਕੀ ਓਬਰਾਏ ਨਾਲ। ਉਸ ਨੇ ਦਾਅਵਾ ਕੀਤਾ ਕਿ ਬੋਦੀ ਵਾਲੇ ਦੇ ਕਹਿਣ ’ਤੇ ਹੀ ਉਸ ਦਾ ਨਾਮ ਇਸ ਕਤਲ ਕੇਸ ਵਿਚ ਝੂਠੇ ਤੌਰ ’ਤੇ ਸ਼ਾਮਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ

PunjabKesari

ਇਕ ਹੋਰ ਸਵਾਲ ਦੇ ਜਵਾਬ ਵਿਚ ਦਲਬੀਰਾ ਨੇ ਕਿਹਾ ਕਿ ਉਹ ਜੋਗਾ ਫੋਲੜੀਵਾਲ ਨੂੰ ਜਾਣਦਾ ਤੱਕ ਨਹੀਂ। ਉਸ ਨਾਲ ਸਿਰਫ਼ ਇਕ ਵਾਰ ਹੁਸ਼ਿਆਰਪੁਰ ਜੇਲ੍ਹ ਵਿਚ ਮੁਲਾਕਾਤ ਹੋਈ ਸੀ ਅਤੇ ਉਸ ਤੋਂ ਬਾਅਦ ਨਾ ਕੋਈ ਫ਼ੋਨ ’ਤੇ ਗੱਲਬਾਤ ਹੋਈ ਅਤੇ ਨਾ ਹੀ ਕੋਈ ਸੰਪਰਕ ਰਿਹਾ। ਦਲਬੀਰਾ ਅਨੁਸਾਰ ਲੱਕੀ ਓਬਰਾਏ, ਜੋਗਾ ਫੋਲੜੀਵਾਲ ਅਤੇ ਸ਼ਸ਼ੀ ਸ਼ਰਮਾ ਪਹਿਲਾਂ ਇਕੱਠੇ ਰਹਿੰਦੇ ਸਨ ਪਰ ਬਾਅਦ ’ਚ ਕਾਲਜ ਪ੍ਰਧਾਨਗੀ ਨੂੰ ਲੈ ਕੇ ਉਨ੍ਹਾਂ ’ਚ ਵਿਵਾਦ ਪੈਦਾ ਹੋ ਗਿਆ।

PunjabKesari

ਉਸ ਨੇ ਕਿਹਾ ਕਿ ਪਹਿਲਾਂ ਜੋਗਾ ਫੋਲੜੀਵਾਲ ਨੇ ਖਾਲਸਾ ਕਾਲਜ ਵਿਚ ਪ੍ਰਧਾਨਗੀ ਹਾਸਲ ਕੀਤੀ ਸੀ ਅਤੇ ਬਾਅਦ ਵਿਚ ਲੱਕੀ ਓਬਰਾਏ ਨੇ। ਲੱਕੀ ਓਬਰਾਏ ਵੱਲੋਂ ਪ੍ਰਧਾਨ ਬਣਨ ਮਗਰੋਂ ਇਹ ਐਲਾਨ ਕੀਤਾ ਗਿਆ ਸੀ ਕਿ ਵਿਦੇਸ਼ ਬੈਠ ਕੇ ਧਮਕੀਆਂ ਦੇਣ ਵਾਲੇ ਸਾਹਮਣੇ ਆ ਕੇ ਗੱਲ ਕਰਨ। ਦਲਬੀਰਾ ਦਾ ਕਹਿਣਾ ਹੈ ਕਿ ਇਹੀ ਰੰਜਿਸ਼ ਅੱਗੇ ਚੱਲ ਕੇ ਕਤਲ ਤੱਕ ਪਹੁੰਚ ਗਈ। ਦਲਬੀਰਾ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਵੀ ਕਾਲਜ ਪ੍ਰਧਾਨਗੀ ਦੀ ਰਾਜਨੀਤੀ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਸੰਸਕ੍ਰਿਤੀ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਸ ਨੇ ਦਾਅਵਾ ਕੀਤਾ ਕਿ ਕੁਝ ਸਮਾਂ ਪਹਿਲਾਂ ਉਹ ਬੋਦੀ ਵਾਲੇ ਦੇ ਦਫ਼ਤਰ ਵਿਚ ਵਿਰੋਧ ਕਰਨ ਗਿਆ ਸੀ, ਜਿਸ ਤੋਂ ਬਾਅਦ ਝਗੜਾ ਵਧ ਗਿਆ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਉਸ ਮੁਤਾਬਕ ਇਸ ਘਟਨਾ ਤੋਂ ਬਾਅਦ ਬੋਦੀ ਵਾਲੇ ਨੇ ਆਪਣੇ ਦਫ਼ਤਰ ਵਿਚ ਬਾਊਂਸਰ ਰੱਖਣੇ ਸ਼ੁਰੂ ਕਰ ਦਿੱਤੇ ਸਨ। ਵਿਦੇਸ਼ ਬੈਠੇ ਦਲਬੀਰਾ ਨੇ ਕਿਹਾ ਕਿ ਉਸ ਦੀ ਲੱਕੀ ਓਬਰਾਏ ਨਾਲ ਸਿਰਫ਼ ਇਕ ਵਾਰ ਮੁਲਾਕਾਤ ਹੋਈ ਸੀ ਅਤੇ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਰਿਹਾ। “ਮੇਰੀ ਲੱਕੀ ਓਬਰਾਏ ਨਾਲ ਕੋਈ ਦੁਸ਼ਮਣੀ ਨਹੀਂ। ਮੈਨੂੰ ਪ੍ਰਸ਼ਾਸਨ ਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ।” ਉਧਰ ਪੁਲਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ। ਇਸ ਬਿਆਨ ’ਤੇ ਅਧਿਕਾਰਕ ਤੌਰ ’ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News