ਸੁਖਪਾਲ ਖਹਿਰਾ ਸਣੇ ਕਾਂਗਰਸੀ ਵਫ਼ਦ ਰਾਜਪਾਲ ਨੂੰ ਮਿਲਿਆ, ਪੰਜਾਬ ਸਰਕਾਰ ''ਤੇ ਲਾਏ ਵੱਡੇ ਇਲਜ਼ਾਮ

Wednesday, Feb 25, 2026 - 05:41 PM (IST)

ਸੁਖਪਾਲ ਖਹਿਰਾ ਸਣੇ ਕਾਂਗਰਸੀ ਵਫ਼ਦ ਰਾਜਪਾਲ ਨੂੰ ਮਿਲਿਆ, ਪੰਜਾਬ ਸਰਕਾਰ ''ਤੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ/ਭੁਲੱਥ : ਹਲਕਾ ਭੁੱਲਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਿੱਜੀ ਪ੍ਰਾਪਰਟੀ 'ਤੇ ਪੀਲਾ ਪੰਜਾ ਚਲਾਉਣ ਦੇ ਮਾਮਲੇ 'ਚ ਅੱਜ ਕਾਂਗਰਸ ਦਾ ਇਕ ਵਫ਼ਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਰਾਜਪਾਲ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਅਤੇ ਅਧਿਕਾਰੀਆਂ ਨੇ ਬਿਨਾਂ ਦੱਸੇ ਪੁੱਛੇ ਸੁਖਪਾਲ ਖਹਿਰਾ ਦੇ ਘਰ ਦੇ ਗੇਟ ਅਤੇ ਕੰਧ ਨੂੰ ਤੋੜ ਦਿੱਤਾ। ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਪੁਲਸ ਵਲੋਂ ਕਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ।

ਇਹ ਵੀ ਪੜ੍ਹੋ : ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਮਿਲੇਗੀ ਕੋਈ ਵੀ ਰਾਹਤ, ਪਾਵਰਕਾਮ ਨੇ...

ਉਨ੍ਹਾਂ ਕਿਹਾ ਕਿ ਪੁਲਸ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਕਿਸੇ ਵਿਅਕਤੀ ਦਾ ਘਰ ਢਾਹੁਣਾ ਪੂਰੀ ਤਰ੍ਹਾਂ ਧੱਕਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨੂੰ ਫੜ੍ਹਨ ਲਈ ਇੰਨਾ ਪੁਲਸ ਦਾ ਅਮਲਾ ਨਹੀਂ ਇਕੱਠਾ ਕੀਤਾ ਹੋਵੇਗਾ, ਜਿੰਨੇ ਪੁਲਸ ਮੁਲਾਜ਼ਮ ਮੇਰਾ ਘਰ ਢਾਹੁਣ ਲਈ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ 500 ਪੁਲਸ ਵਾਲਾ ਐੱਸ. ਐੱਸ. ਪੀ. ਸਣੇ ਮੇਰੇ ਘਰ ਆਇਆ। ਜਿਹੜਾ ਗੇਟ ਇਨ੍ਹਾਂ ਨੇ ਤੋੜਿਆ, ਅਸੀਂ ਉਸ ਨੂੰ ਖ਼ੁਦ ਹੀ ਤੋੜ ਦੇਣਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ, ਸਵੈ-ਗਣਨਾ ਤੇ ਮਕਾਨਾਂ ਦੀ ਸੂਚੀ ਲਈ ਤਾਰੀਖਾਂ ਦਾ ਐਲਾਨ

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਪੁਲਸ ਰਾਜ 'ਚ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਪੁਲਸ ਦੇ ਮੁਲਾਜ਼ਮ ਵਰਦੀਆਂ 'ਚ ਅਪਰਾਧੀ ਹਨ ਅਤੇ ਮੁੱਖ ਮੰਤਰੀ ਮਾਨ ਉਨ੍ਹਾਂ ਤੋਂ ਧੱਕੇਸ਼ਾਹੀ ਕਰਵਾ ਰਹੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਆਪਣੀ ਮਾਲਕੀ ਦੇ ਕਾਗਜ਼ ਐੱਸ. ਐੱਸ. ਪੀ. ਨੂੰ ਦਿੱਤੇ ਪਰ ਫਿਰ ਵੀ ਉਨ੍ਹਾਂ ਨੇ ਮੇਰੀ ਨਿੱਜੀ ਪ੍ਰਾਪਰਟੀ ਢਾਹ ਦਿੱਤੀ। ਉਨ੍ਹਾਂ ਪੁੱਛਿਆ ਕਿ ਕੀ ਖਹਿਰੇ ਦੀ ਕੰਧ ਢਾਹੁਣੀ ਜ਼ਰੂਰੀ ਹੈ ਜਾਂ ਪੰਜਾਬ 'ਚੋਂ ਗੈਂਗਸਟਰਵਾਦ ਖ਼ਤਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਕੰਮ ਹੋਰ ਕੋਈ ਨਹੀਂ ਹੋ ਸਕਦਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News