ਕਰਿਆਨਾ ਸਟੋਰ ਦੀ ਆੜ ''ਚ ਕਰ ਰਿਹਾ ਸੀ ਕਾਲਾ ਧੰਦਾ, ਪੈ ਗਈ ਰੇਡ

Tuesday, Jan 21, 2025 - 05:41 PM (IST)

ਕਰਿਆਨਾ ਸਟੋਰ ਦੀ ਆੜ ''ਚ ਕਰ ਰਿਹਾ ਸੀ ਕਾਲਾ ਧੰਦਾ, ਪੈ ਗਈ ਰੇਡ

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਪੁਲਸ ਨੇ ਕਰਿਆਨਾ ਸਟੋਰ ਦੀ ਆੜ ’ਚ ਸ਼ਰਾਬ ਵੇਚਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਰਿੰਦਰ ਪਾਲ ਸਿੰਘ ਉੱਤਜ ਜਵਾਹਰ ਸਿੰਘ ਨਿਵਾਸੀ ਹਰਗੋਵਿੰਦਪੁਰਾ ਵਜੋਂ ਹੋਈ ਹੈ। ਫਿਲਹਾਲ ਪੁਲਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਨਾਜਾਇਜ਼ ਧੰਦਾ ਪਿਛਲੇ ਕਿੰਨੇ ਸਾਲਾਂ ਤੋਂ ਕਰ ਰਿਹਾ ਸੀ ਅਤੇ ਇਹ ਸ਼ਰਾਬ ਉਸਨੇ ਕਿਸ ਨੂੰ ਸਪਲਾਈ ਕਰਨੀ ਸੀ। ਪੁਲਸ ਨੇ ਮੁਲਜ਼ਮ ਦੀ ਦੁਕਾਨ ’ਚ ਇਕ ਪੇਟੀ ਸ਼ਰਾਬ ਬਰਾਮਦ ਕੀਤੀ ਹੈ।

ਐਕਸਾਈਜ਼ ਇੰਸਪੈਕਟਰ ਰਣਜੀਤ ਸਿੰਘ ਅਤੇ ਪੁਲਸ ਪਾਰਟੀ ਨੇ ਸੋਮਵਾਰ ਨੂੰ ਰਾਜੂ ਕਰਿਆਨਾ ਸਟੋਰ ’ਤੇ ਰੇਡ ਕਰ ਸ਼ਰਾਬ ਬਰਾਮਦ ਕੀਤੀ ਅਤੇ ਮੁਲਜ਼ਮ ਸੁਰਿੰਦਰ ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮ ਕਰਿਆਨਾ ਸਟੋਰ ਦੀ ਆੜ ’ਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰ ਰਿਹਾ ਸੀ।
 


author

Gurminder Singh

Content Editor

Related News