ਦਿੱਲੀ ਦਾ ਲੋਟੂ ਜੱਥਾ ਪੰਜਾਬ ਨੂੰ ਲੁੱਟ ਰਿਹਾ : ਸੁਨੀਲ ਜਾਖੜ

Saturday, Mar 14, 2026 - 09:28 PM (IST)

ਦਿੱਲੀ ਦਾ ਲੋਟੂ ਜੱਥਾ ਪੰਜਾਬ ਨੂੰ ਲੁੱਟ ਰਿਹਾ : ਸੁਨੀਲ ਜਾਖੜ

ਖੰਨਾ (ਬਿਪਨ ਭਾਰਦਵਾਜ) : ਅੱਜ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੌਜਵਾਨ ਆਗੂ ਨਿਸ਼ੂ ਸ਼ਰਮਾ (ਹਲਕਾ ਇੰਚਾਰਜ ਬੀਜੇਪੀ) ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਿਤ ਸ਼ਾਹ ਨੂੰ ਉਹ ਪੰਜਾਬੀ ਹੀ ਸਮਝਦੇ ਹਨ ਕਿਉਂਕਿ ਪੰਜਾਬ ਦੇ ਲੋਕ ਜੁਬਾਨ ਦੇ ਪੱਕੇ ਹਨ ਅਤੇ ਜੋ ਕਹਿੰਦੇ ਹਨ ਉਹ ਕਰਦੇ ਹਨ। ਇਸ ਲਈ ਉਨ੍ਹਾਂ ਨੇ ਅੱਜ ਪੰਜਾਬੀਆਂ ਦਾ ਆਸ਼ੀਰਵਾਦ ਮੰਗਦੇ ਹੋਏ ਸੁਨੇਹਾ ਦਿੱਤਾ ਹੈ ਕਿ ਭਾਜਪਾ ਪੰਜਾਬ ਵਿੱਚ ਸਰਕਾਰ ਬਣਾ ਕਿ ਪੰਜਾਬ ਵਿੱਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਦੋ ਸਾਲ ਦੇ ਅੰਦਰ ਅੰਦਰ ਜੜ ਤੋਂ ਖਤਮ ਕਰ ਦੇਵੇਗੀ। 

ਪੰਜਾਬ 'ਚ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਲੈਣ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ ਤੇ ਜੋ ਵੀ ਗਲਤ ਫਹਿਮੀਆਂ ਹਨ ਉਹ ਦੂਰ ਕਰਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਦਾ ਲੋਟੂ ਜੱਥਾ ਪੰਜਾਬ ਨੂੰ ਲੁੱਟ ਰਿਹਾ ਹੈ ਇਸ ਲਈ ਲੋਕਾਂ ਨੂੰ ਮਜਬੂਤੀ ਨਾਲ ਫੈਸਲਾ ਕਰਨਾ ਪਵੇਗਾ ਕਿ ਕਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News