Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...

Sunday, Mar 08, 2026 - 06:04 PM (IST)

Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਘੁੰਮਦਾ ਰਿਹਾ ਤੇਂਦੂਆ! ਤੇ ਫਿਰ...

ਗੋਰਾਇਆ (ਮੁਨੀਸ਼)- ਗੋਰਾਇਆ ਵਿਖੇ ਤੜਕਸਾਰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਗੋਰਾਇਆ ਨੈਸ਼ਨਲ ਹਾਈਵੇਅ 'ਤੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਇਕ ਤੇਂਦੂਆ ਵੇਖਿਆ ਗਿਆ। ਰਾਹਗੀਰਾਂ ਨੇ ਇਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਰੇਂਜ ਅਧਿਕਾਰੀ ਜਸਵੰਤ ਸਿੰਘ ਨਾਲ ਉਨ੍ਹਾਂ ਦੀ ਟੀਮ ਪਹੁੰਚੀ।  ਇਸ ਮੌਕੇ ਰੇਂਜ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਇਸ ਤੇਂਦੂਏ ਨੂੰ ਰਾਹਗੀਰਾਂ ਨੇ ਨੈਸ਼ਨਲ ਹਾਈਵੇਅ 'ਤੇ ਘੁੰਮਦਾ ਵੇਖਿਆ ਸੀ, ਜਿਸ ਤੋਂ ਬਾਅਦ ਇਹ ਜ਼ਖ਼ਮੀ ਹਾਲਤ ਵਿੱਚ ਗੋਰਾਇਆ ਦੇ ਰੇਡੀਓ ਸਟੇਸ਼ਨ ਦੇ ਸਾਹਮਣੇ ਹਾਈਵੇਅ 'ਤੇ ਬਣੇ ਖਾਲੇ ਦੇ ਉੱਪਰ ਪਿਆ ਹੋਇਆ ਸੀ।

PunjabKesari

ਇਹ ਵੀ ਪੜ੍ਹੋ: ਮਨੋਰੰਜਨ ਦੇ ਨਾਲ-ਨਾਲ ਤੁਹਾਡੇ ਬੱਚਿਆਂ ਨੂੰ ਸਿੱਖਿਅਕ ਕਰੇਗੀ Pinkoo TV ਦੀ ਇਹ ਵੀਡੀਓ

ਜਦੋਂ ਤੱਕ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ, ਇਸ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਤੇਂਦੂਏ ਨੂੰ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਹ ਸੜਕ ਦੇ ਕਿਨਾਰੇ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਖ਼ਬਰ ਫ਼ੈਲਦੇ ਹੀ ਇਲਾਕੇ ਵਿੱਚ ਡਰ ਦਾ ਮਾਹੌਲ ਫੈਲ ਗਿਆ। ਮਰੇ ਹੋਏ ਤੇਂਦੂਏ ਨੂੰ ਪੋਸਟਮਾਰਟਮ ਲਈ ਜਲੰਧਰ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਫਿਲੌਰ ਵਿਖੇ ਕੀਤਾ ਜਾਵੇਗਾ।

PunjabKesari

PunjabKesari

ਇਹ ਵੀ ਪੜ੍ਹੋ: ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4 ਸਾਲ ਦੀ ਦੇਰੀ ’ਤੇ ਚੁੱਕੇ ਸਵਾਲ


author

shivani attri

Content Editor

Related News