ਵਿਧਾਇਕ ਰਾਜਿੰਦਰ ਬੇਰੀ ਨੇ ਰੈਣਕ ਬਾਜ਼ਾਰ ਦੇ ਸਰਾਕਰੀ ਸਕੂਲ ਦਾ ਕੀਤਾ ਦੌਰਾ, ਸੁਣੀਆਂ ਸਮੱਸਿਆਵਾਂ
Tuesday, Aug 08, 2017 - 06:00 PM (IST)
ਜਲੰਧਰ (ਸੋਨੂੰ) - ਰੈਣਕ ਬਾਜ਼ਾਰ 'ਚ ਸਥਿਤ ਸਰਕਾਰੀ ਐਲੀਮੈਂਟਰੀ ਸੈਕੰਡਰੀ ਸਕੂਲ 'ਚ ਵਨ ਮਹਾਉਤਸਵ ਮਨਾਉਣ ਪਹੁੰਚੇ ਵਿਧਾਇਕ ਰਾਜਿੰਦਰ ਬੇਰੀ ਨੂੰ ਸਕੂਲ ਸਟਾਫ ਨੇ ਸਮੱਸਿਆਵਾਂ ਦੀ ਝੜੀ ਲਗਾ ਦਿੱਤੀ।

ਇਸ ਦੌਰਾਨ ਖਸਤਾਹਾਲਤ ਬਿਲਡਿੰਗ ਅਤੇ ਕਬਜ਼ਿਆਂ 'ਤੇ ਉਨ੍ਹਾਂ ਨੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਸ ਬਾਰੇ 'ਚ ਉਹ ਸਿੱਖਿਆ ਮੰਤਰੀ ਪੰਜਾਬ ਅਤੇ ਨਿਗਮ ਕਮਿਸ਼ਨਰ ਨਾਲ ਗੱਲ ਕਰਨਗੇ। ਉਨ੍ਹਾਂ ਨੇ ਸਕੂਲ 'ਚ ਵਨ ਮਹਾਉਤਸਵ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣ।

ਸਕੂਲ ਦੇ ਪ੍ਰਿੰਸੀਪਲ ਸੰਤੋਖ ਨੇ ਵਿਧਾਇਕ ਬੇਰੀ ਨੂੰ ਸਕੂਲ ਅੰਦਰ ਇਕ ਵਿਅਕਤੀ ਵੱਲੋਂ ਕੀਤੇ ਗਏ ਕਬਜ਼ੇ ਦੇ ਬਾਰੇ ਦੱਸਿਆ, ਉੱਥੇ ਹੀ ਖਸਤਾਹਾਲਤ ਹੋ ਰਹੀ ਬਿਲਡਿੰਗ ਦੇ ਬਾਰੇ ਵੀ ਉਨ੍ਹਾਂ ਨੂੰ ਦੱਸਿਆ। ਬੇਰੀ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ।
