ਸਰਕਾਰ ਦੀ ਡਰਾਮੇਬਾਜ਼ੀ ਬੇਨਕਾਬ! ਵਪਾਰੀਆਂ ਨੇ ਮੀਟਿੰਗ ਦਾ ਕੀਤਾ ਪੂਰਾ ਬਾਇਕਾਟ : ਢੀਂਡਸਾ

Thursday, Feb 19, 2026 - 12:20 PM (IST)

ਸਰਕਾਰ ਦੀ ਡਰਾਮੇਬਾਜ਼ੀ ਬੇਨਕਾਬ! ਵਪਾਰੀਆਂ ਨੇ ਮੀਟਿੰਗ ਦਾ ਕੀਤਾ ਪੂਰਾ ਬਾਇਕਾਟ : ਢੀਂਡਸਾ

ਜਲੰਧਰ (ਮ੍ਰਿਦੂਲ)-ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਹੁਣ ਸੂਬੇ ਦੇ ਲੋਕ ਸਰਕਾਰ ਦਾ ਅਸਲੀ ਚਿਹਰਾ ਪੂਰੀ ਤਰ੍ਹਾਂ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਤਹਿਤ ਟ੍ਰੇਡਰਜ਼ ਯੂਨੀਅਨ ਨਾਲ ਬੁਲਾਈ ਗਈ ਮੀਟਿੰਗ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਕਿਉਂਕਿ ਵਪਾਰੀ ਵਰਗ ਨੇ ਇਸ ਮੀਟਿੰਗ ਦਾ ਖੁੱਲ੍ਹਾ ਬਾਇਕਾਟ ਕਰ ਦਿੱਤਾ।

ਢੀਂਡਸਾ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਸੀ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ ਪਰ ਹਕੀਕਤ ਇਹ ਹੈ ਕਿ ਵਪਾਰੀ ਸਰਕਾਰ ਦੀ ਨੀਅਤ ਤੋਂ ਨਾਰਾਜ਼ ਹਨ ਅਤੇ ਉਹ ਇਸ ਤਰ੍ਹਾਂ ਦੀਆਂ ਵਿਖਾਵਟੀ ਮੀਟਿੰਗਾਂ ਵਿਚ ਹਿੱਸਾ ਲੈਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸੱਚਮੁੱਚ ਵਪਾਰੀਆਂ ਦੇ ਹੱਕ ਵਿਚ ਹੁੰਦੀ ਤਾਂ ਪਹਿਲਾਂ ਹੀ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਦਾ ਨਿਪਟਾਰਾ ਕਰਦੀ।

ਇਹ ਵੀ ਪੜ੍ਹੋ: 4 ਸਾਲ ਵਪਾਰੀਆਂ ਦੀ ਯਾਦ ਨਹੀਂ ਆਈ, ਹੁਣ ਮੁੱਖ ਸੜਕ ਰੋਕ ਕੇ ਕਰ ਰਹੇ ਹਨ ਮੀਟਿੰਗ : ਮਨੋਰੰਜਨ ਕਾਲੀਆ

ਉਨ੍ਹਾਂ ਦੋਸ਼ ਲਗਾਇਆ ਕਿ ਮੀਟਿੰਗ ਦੇ ਨਾਂ ’ਤੇ ਸੜਕ ਦੇ ਬੀਚਕਾਰ ਟੈਂਟ ਲਗਾ ਕੇ ਆਮ ਲੋਕਾਂ ਅਤੇ ਦੋਕਾਨਦਾਰਾਂ ਨੂੰ ਬੇਵਜ੍ਹਾ ਤਕਲੀਫ਼ ਦਿੱਤੀ ਗਈ। ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਢੀਂਡਸਾ ਨੇ ਕਿਹਾ ਕਿ ਇਹ ਸਰਕਾਰ ਦੀ ਪ੍ਰਬੰਧਕੀ ਨਾਕਾਮੀ ਦਾ ਸਾਫ਼ ਸਬੂਤ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਹੁਣ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਵਪਾਰੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸੜਕਾਂ ’ਤੇ ਵੱਡਾ ਆੰਦੋਲਨ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਨੇੜੇ 'ਆਪ' ਦੇ ਪ੍ਰੋਗਰਾਮ ਕਾਰਨ ਲੱਗੇ ਜਾਮ ’ਤੇ ਹਿਊਮਨ ਰਾਈਟਸ ਕੌਂਸਲ ਨੇ ਭੇਜੀ ਸ਼ਿਕਾਇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News