ਜਲੰਧਰ ਵਿਖੇ ਸਰਕਾਰੀ ਸਕੂਲ ''ਚ ਸ਼ੱਕੀ ਹਾਲਾਤ ''ਚ ਵਿਦਿਆਰਥਣ ਦੀ ਮੌਤ! ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

Monday, Mar 02, 2026 - 04:18 PM (IST)

ਜਲੰਧਰ ਵਿਖੇ ਸਰਕਾਰੀ ਸਕੂਲ ''ਚ ਸ਼ੱਕੀ ਹਾਲਾਤ ''ਚ ਵਿਦਿਆਰਥਣ ਦੀ ਮੌਤ! ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਜਲੰਧਰ (ਮਾਹੀ)- ਜਲੰਧਰ ਵਿਖੇ ਮਕਸੂਦਾਂ ਅਧੀਨ ਆਉਂਦੇ ਪਿੰਡ ਨੂਰਪੁਰ ਦੇ ਸਰਕਾਰੀ ਸਕੂਲ ਵਿਚ ਕੁੜੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਖ਼ੁਸ਼ਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਨੂਰਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਖ਼ੁਸ਼ਪ੍ਰੀਤ ਸਵੇਰੇ ਸਕੂਲ ਵਿਚ ਰੋਲ ਨੰਬਰ ਲੈਣ ਗਈ ਸੀ।

PunjabKesari

ਇਸ ਦੌਰਾਨ ਇਕ ਅਧਿਆਪਕਾ ਵੱਲੋਂ ਉਸ 'ਤੇ ਪਰਸ ਵਿਚੋਂ ਪੈਸੇ ਚੋਰੀ ਕਰਨ ਦੇ ਦੋਸ਼ ਲਗਾਏ ਗਏ ਅਤੇ ਫਿਰ ਉਸ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਵੱਲੋਂ ਪੈਸੇ ਚੋਰੀ ਕੀਤੇ ਗਏ ਹਨ। ਇਸ ਦੇ ਠੀਕ 15 ਮਿੰਟਾਂ ਬਾਅਦ ਫਿਰ ਦੋਬਾਰਾ ਅਧਿਆਪਕਾ ਨੇ ਫੋਨ ਕਰਕੇ ਕਿਹਾ ਕਿ ਖ਼ੁਸ਼ਪ੍ਰੀਤ ਵੱਲੋਂ ਪੈਸੇ ਚੋਰੀ ਨਹੀਂ ਕੀਤੇ ਗਏ ਹਨ ਅਤੇ ਜਿਸ ਕੁੜੀ ਨੇ ਪੈਸੇ ਚੋਰੀ ਕੀਤੇ ਸਨ, ਉਸ ਨੂੰ ਫੜ ਲਿਆ ਹੈ। 

ਇਹ ਵੀ ਪੜ੍ਹੋ:ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ

PunjabKesari

ਇਸ ਘਟਨਾ ਮਗਰੋਂ ਕੁੜੀ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਕਲਾਸ ਰੂਮ ਵਿਚੋਂ ਬਰਾਮਦ ਕੀਤੀ ਗਈ। ਮਾਪਿਆਂ ਨੇ ਦੱਸਿਆ ਕਿ ਸਕੂਲ ਤੋਂ ਫੋਨ ਕਰਕੇ ਦੱਸਿਆ ਕਿ ਖ਼ੁਸ਼ਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਹੈ ਜਦਕਿ ਮਾਪਿਆਂ ਦਾ ਕਹਿਣਾ ਹੈ ਕਿ ਕੁਝ ਉਨ੍ਹਾਂ ਦੀ ਕੁੜੀ 'ਤੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਗਿਆ ਸੀ। ਖ਼ੁਸ਼ਪ੍ਰੀਤ ਦੇ ਪਿਤਾ ਵੱਲੋਂ ਕੁੜੀ ਦਾ ਕਤਲ ਹੋਣ ਦੇ ਇਲਜ਼ਾਮ ਲਾਏ ਗਏ ਹਨ। ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਥੇ ਹੀ ਸਟਾਫ਼ ਨੇ ਕੁੜੀ ਦੇ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸਟਾਫ਼ ਦਾ ਕਹਿਣਾ ਹੈ ਕਿ ਜਦੋਂ ਕਲਾਸ ਰੂਮ ਵਿਚ ਜਾ ਕੇ ਵੇਖਿਆ ਗਿਆ ਤਾਂ ਕਲਾਸ ਅੰਦਰੋਂ ਬੰਦ ਸੀ ਅਤੇ ਚੀਕ-ਚਿਹਾੜਾ ਪੈ ਗਿਆ। ਫਿਰ ਉਸ ਦੀ ਲਾਸ਼ ਕਲਾਸ ਰੂਮ ਵਿਚੋਂ ਸ਼ੱਕੀ ਹਾਲਾਤ ਵਿਚ ਫਾਹੇ ਨਾਲ ਲਟਕਦੀ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ 'ਚ ਕੌਮੀ ਤਿਉਹਾਰ ਹੋਲਾ-ਮਹੱਲਾ ਦਾ ਦੂਜਾ ਪੜਾਅ ਸ਼ੁਰੂ

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਮਕਸੂਦਾਂ ਪੁਲਸ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ ਦਾ ਖ਼ੁਲਾਸਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News