ਪੀਆਈਬੀ ਜੈਪੁਰ ਵੱਲੋਂ ਆਯੋਜਿਤ ਰਾਜਸਥਾਨ ਦੇ ਪੱਤਰਕਾਰਾਂ ਦੇ ਵਫ਼ਦ ਦਾ ਪ੍ਰੈੱਸ ਟੂਰ ਚੰਡੀਗੜ੍ਹ ਤੇ ਪੰਜਾਬ ਦੇ ਦੌਰੇ ''ਤੇ

Thursday, Feb 19, 2026 - 02:20 AM (IST)

ਪੀਆਈਬੀ ਜੈਪੁਰ ਵੱਲੋਂ ਆਯੋਜਿਤ ਰਾਜਸਥਾਨ ਦੇ ਪੱਤਰਕਾਰਾਂ ਦੇ ਵਫ਼ਦ ਦਾ ਪ੍ਰੈੱਸ ਟੂਰ ਚੰਡੀਗੜ੍ਹ ਤੇ ਪੰਜਾਬ ਦੇ ਦੌਰੇ ''ਤੇ

ਚੰਡੀਗੜ੍ਹ : ਪੱਤਰ ਸੂਚਨਾ ਦਫ਼ਤਰ (ਪੀਆਈਬੀ), ਜੈਪੁਰ ਵੱਲੋਂ ਰਾਜਸਥਾਨ ਦੇ ਸੀਨੀਅਰ ਸੰਪਾਦਕਾਂ ਅਤੇ ਪੱਤਰਕਾਰਾਂ ਦਾ ਇੱਕ ਵਫ਼ਦ 18 ਤੋਂ 23 ਫਰਵਰੀ, 2026 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ‘ਤੇ ਹੈ। ਇਸ ਦੌਰੇ ਦਾ ਉਦੇਸ਼ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਮੁੱਖ ਵਿਕਾਸ ਯੋਜਨਾਵਾਂ, ਨਵੀਨਤਾ ਪਹਿਲਕਦਮੀਆਂ ਅਤੇ ਵੱਖ-ਵੱਖ ਸੰਸਥਾਨਾਂ ਦੀਆਂ ਉੱਤਮ ਕਾਰਜ-ਪ੍ਰਣਾਲੀਆਂ ਨੂੰ ਅੱਖੀਂ ਦੇਖਣਾ ਹੈ। ਚੰਡੀਗੜ੍ਹ ਦੌਰੇ ਦੌਰਾਨ ਪੱਤਰਕਾਰ ਵਫ਼ਦ ਸਿਹਤ, ਸਿੱਖਿਆ, ਵਿਗਿਆਨ, ਤਕਨਾਲੋਜੀ, ਹੁਨਰ ਵਿਕਾਸ ਅਤੇ ਉਦਯੋਗਿਕ ਨਵਾਚਾਰ ਨਾਲ ਜੁੜੇ ਮਾਣਮੱਤੇ ਰਾਸ਼ਟਰੀ ਸੰਸਥਾਨਾਂ ਦਾ ਦੌਰਾ ਕਰੇਗਾ। ਇਹ ਵਫ਼ਦ ਪੋਸਟਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਚੰਡੀਗੜ੍ਹ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਉਪਲਬਧ ਸਿਹਤ ਸਹੂਲਤਾਂ ਅਤੇ ਉੱਨਤ ਚਿਕਿਤਸਾ ਸੇਵਾਵਾਂ, ਸਿੱਖਿਆ ਅਤੇ ਤਕਨਾਲੋਜੀ ਸੰਸਥਾਨਾਂ ਤੋਂ ਇਲਾਵਾ ਭਾਰਤੀ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਦੌਰਾ ਕਰੇਗਾ। ਇਸ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭਾਰਤ 'ਚ ਗੂਗਲ ਦਾ ਵੱਡਾ ਧਮਾਕਾ: ਸੁੰਦਰ ਪਿਚਾਈ ਨੇ ਕੀਤਾ 1.25 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ

PunjabKesari

ਪੱਤਰ ਸੂਚਨਾ ਦਫ਼ਤਰ ਦੇ ਪੱਤਰਕਾਰ ਵਫ਼ਦ ਨੇ ਅੱਜ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾਨ, ਪੰਚਕੂਲਾ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਸੰਸਥਾਨ ਦੇ ਨਿਦੇਸ਼ਕ ਪ੍ਰੋ. (ਡਾ.) ਅਮਨਦੀਪ ਸਿੰਘ ਗਰੋਵਰ ਨੇ ਸੰਸਥਾਨ ਦੇ ਵਿਜ਼ਨ, ਸਿੱਖਿਆ ਢਾਂਚੇ ਅਤੇ ਰਾਸ਼ਟਰੀ ਪੱਧਰ ‘ਤੇ ਇਸਦੇ ਮਾਣ-ਸਨਮਾਨ ਬਾਰੇ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਨਿਕਿਤਾ ਨੇ ਵਿਸਥਾਰਤ ਪੇਸ਼ਕਾਰੀ ਰਾਹੀਂ ਨਿਫਟ ਦੇ ਵੱਖ-ਵੱਖ ਪਾਠਕ੍ਰਮਾਂ, ਰਾਸ਼ਟਰੀ ਦਰਜਾਬੰਦੀ, ਵਿਦਿਆਰਥੀ ਤਜਰਬਿਆਂ ਅਤੇ ਗਰੈਜੂਏਟ, ਪੋਸਟ ਗਰੈਜੂਏਟ ਅਤੇ ਡਾਕਟਰੇਟ ਪੱਧਰ ਦੇ ਸਿੱਖਿਆ ਢਾਂਚੇ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਦੇ ਵਫ਼ਦ ਨੂੰ ਸੰਸਥਾਨ ਦੀਆਂ ਮਜ਼ਬੂਤ ਵਜ਼ੀਫਾ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਨ੍ਹਾਂ ਵਿੱਚ ਪ੍ਰਮੁੱਖ ਹਨ,  ਨਿਫਟ ਸਾਰਥਕ: ₹17 ਕਰੋੜ ਦੇ ਫੰਡ ‘ਤੇ ਆਧਾਰਿਤ ਮੈਰੀਟੋਰੀਅਸ ਸਕਾਲਰਸ਼ਿਪ ਸਕੀਮ। ਉਡਾਨ (UDAAN): ₹1 ਕਰੋੜ ਦੀ ਸਕਾਲਰਸ਼ਿਪ ਯੋਜਨਾ, ਜੋ ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਹਿਯੋਗ ਪ੍ਰਦਾਨ ਕਰਦੀ ਹੈ।

ਬੈਠਕ ਦੌਰਾਨ ਨਿਫਟ ਦੀ ਢਾਂਚਾਗਤ ਅਤੇ ਉਦਯੋਗ-ਕੇਂਦ੍ਰਿਤ ਸਿੱਖਿਆ ਪ੍ਰਣਾਲੀ ‘ਤੇ ਵੀ ਚਰਚਾ ਕੀਤੀ ਗਈ। ਵਿਦਿਆਰਥੀਆਂ ਲਈ ਦੋ ਲਾਜ਼ਮੀ ਇੰਟਰਨਸ਼ਿਪਾਂ ਈ ਵਿਵਸਥਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਹਾਰਕ ਤਜ਼ਰਬਾ ਹਾਸਲ ਹੁੰਦਾ ਹੈ। ਇਸੇ ਤਰ੍ਹਾਂ ਫੈਕਲਟੀ ਮੈਂਬਰ ਵੀ ਸਮੇਂ-ਸਮੇਂ ‘ਤੇ ਉਦਯੋਗ ਜਗਤ ਨਾਲ ਜੁੜ ਕੇ ਪਾਠਕ੍ਰਮ ਦੀ ਪ੍ਰਸੰਗਕਤਾ ਬਰਕਰਾਰ ਰੱਖਦੇ ਹਨ। ਕੇਂਦ੍ਰਿਤ ਪਲੇਸਮੈਂਟ ਪ੍ਰਕਿਰਿਆ ਅਤੇ ਦਾਖ਼ਲਾ ਪ੍ਰੀਖਿਆ ਪ੍ਰਣਾਲੀ, ਜਿਸ ਵਿੱਚ ਜਨਰਲ ਐਬਿਲਟੀ ਟੈਸਟ (ਜੀਏਟੀ) ਅਤੇ ਕ੍ਰੀਏਟਿਵ ਐਬਿਲਟੀ ਟੈਸਟ (ਸੀਏਟੀ) ਸ਼ਾਮਲ ਹਨ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ ਖਿੱਚ ਦਾ ਖ਼ਾਸ ਕੇਂਦਰ ‘ਕਲਸਟਰ ਪਹਿਲ’ ਰਿਹਾ, ਜਿਸ ਬਾਰੇ ਡਾ. ਭਾਰਤੀ ਪਾਹੁਜਾ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਪਹਿਲਕਦਮੀ ਅਧੀਨ ਵਿਦਿਆਰਥੀ ਇੱਕ ਹਫ਼ਤੇ ਲਈ ਸਥਾਨਕ ਕਾਰੀਗਰਾਂ ਨਾਲ ਰਹਿ ਕੇ ਉਨ੍ਹਾਂ ਦੇ ਕੰਮ ਨੂੰ ਸਮਝਦੇ ਹਨ ਅਤੇ ਆਪਣੇ ਡਿਜ਼ਾਇਨ ਬਾਰੇ ਗਿਆਨ ਨਾਲ ਯੋਗਦਾਨ ਪਾਉਂਦੇ ਹਨ, ਜਿਸ ਨਾਲ ਰਵਾਇਤੀ ਕਲਾ ਅਤੇ ਸ਼ਿਲਪ ਦੇ ਟਿਕਾਊ ਵਿਕਾਸ ਨੂੰ ਹੁਲਾਰਾ ਮਿਲਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ਰਹਿੰਦੀ ਆਪਣੀ ਹੀ ਪਤਨੀ ਨੂੰ ਆਨਲਾਈਨ ਪਿਆਰ ਦੇ ਜਾਲ 'ਚ ਫਸਾ ਕੀਤੀ ਕਰੋੜਾਂ ਦੀ ਠੱਗੀ

PunjabKesari

ਪੱਤਰਕਾਰ ਵਫ਼ਦ ਨੂੰ ਕੈਂਪਸ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਕੈਂਪਸ ਵਿੱਚ ਸ਼ਿਲਪ ਪ੍ਰਦਰਸ਼ਨ ਕਰ ਰਹੇ ਕਾਰੀਗਰਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੀ ਚੰਬਾ ਕਢਾਈ ਅਤੇ ਰਾਜਸਥਾਨ ਦੀ ਡਾਬੂ ਪ੍ਰਿੰਟਿੰਗ ਨਾਲ ਜੁੜੇ ਸ਼ਿਲਪਕਾਰ ਸ਼ਾਮਲ ਸਨ, ਜੋ ਭਾਰਤ ਦੀ ਸਮ੍ਰਿੱਧ ਸ਼ਿਲਪ ਪਰੰਪਰਾ ਦੀ ਸਾਂਭ-ਸੰਭਾਲ ਪ੍ਰਤੀ ਨਿਫ਼ਟ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ‘ਤੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਅਹਿਮਦ ਖਾਨ ਅਤੇ ਪੱਤਰ ਸੂਚਨਾ ਦਫ਼ਤਰ, ਜੈਪੁਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਆਸ਼ੀਸ਼ ਵਰਮਾ ਹਾਜ਼ਰ ਰਹੇ।


author

Sandeep Kumar

Content Editor

Related News