ਕੈਨੇਡੀਅਨ MPs ਨੂੰ ਮਿਲੇ MLA ਪਰਗਟ ਸਿੰਘ, ਪੰਜਾਬੀਆਂ ਨੂੰ ਇਮੀਗ੍ਰੇਸ਼ਨ ਸਬੰਧੀ ਦਰਪੇਸ਼ ਸਮੱਸਿਆਵਾਂ ''ਤੇ ਹੋਈ ਚਰਚਾ

Wednesday, Feb 18, 2026 - 12:50 PM (IST)

ਕੈਨੇਡੀਅਨ MPs ਨੂੰ ਮਿਲੇ MLA ਪਰਗਟ ਸਿੰਘ, ਪੰਜਾਬੀਆਂ ਨੂੰ ਇਮੀਗ੍ਰੇਸ਼ਨ ਸਬੰਧੀ ਦਰਪੇਸ਼ ਸਮੱਸਿਆਵਾਂ ''ਤੇ ਹੋਈ ਚਰਚਾ

ਜਲੰਧਰ (ਵੈੱਬ ਡੈਸਕ): ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੌਰੇ 'ਤੇ ਆਏ ਕੈਨੇਡੀਅਨ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ  ਚਰਚਾ ਕੀਤੀ ਗਈ। 

ਕੈਲਗਰੀ ਈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼ੈਡੋ ਮਿਨਿਸਟਰ ਜਸਰਾਜ ਸਿੰਘ ਹੱਲਣ, ਕੈਲਗਰੀ ਸਕਾਈਵਿਊ ਤੋਂ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਅਤੇ ਕੈਲਗਰੀ ਮੈਕਨਾਈਟ ਤੋਂ ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ ਕਾਂਗਰਸੀ ਵਿਧਾਇਕ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਵਿਚਾਲੇ ਪੰਜਾਬ-ਕੈਨੇਡਾ ਸਬੰਧਾਂ, ਮੌਜੂਦਾ ਕੌਮਾਂਤਰੀ ਮਸਲਿਆਂ ਅਤੇ ਕੈਨੇਡਾ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਖ਼ਤੀ ਕਾਰਨ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਸੰਵਾਦ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।


author

Anmol Tagra

Content Editor

Related News