HSSC ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਸਾਢੇ 3 ਲੱਖ ਦੀ ਠੱਗੀ

Monday, Sep 26, 2022 - 12:50 PM (IST)

HSSC ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਸਾਢੇ 3 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਮੋਹਾਲੀ ਦੇ ਇਕ ਵਿਅਕਤੀ ਨੇ ਬਾਪੂਧਾਮ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (ਐੱਚ. ਐੱਸ. ਐੱਸ. ਸੀ.) ਦਾ ਜਾਅਲੀ ਜੁਆਇਨਿੰਗ ਲੈਟਰ ਦੇ ਕੇ ਸਾਢੇ 3 ਲੱਖ ਰੁਪਏ ਲੈ ਲਏ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਬਾਪੂਧਾਮ ਦਾ ਰਹਿਣ ਵਾਲਾ ਯੋਗੇਸ਼ ਕੁਮਾਰ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਕੋਲ ਗਿਆ। ਕਮਿਸ਼ਨ ਨੇ ਕਿਹਾ ਕਿ ਵਿਭਾਗ ਵਲੋਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ।

ਯੋਗੇਸ਼ ਨੇ ਤੁਰੰਤ ਮੋਹਾਲੀ ਦੇ ਰਹਿਣ ਵਾਲੇ ਮਦਨ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਪਰੇਸ਼ਾਨ ਹੋ ਕੇ ਯੋਗੇਸ਼ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-26 ਥਾਣੇ ਦੀ ਪੁਲਸ ਨੇ ਬਾਪੂਧਾਮ ਵਾਸੀ ਯੋਗੇਸ਼ ਦੀ ਸ਼ਿਕਾਇਤ ’ਤੇ ਮੋਹਾਲੀ ਵਾਸੀ ਮਦਨ ਖ਼ਿਲਾਫ਼ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਯੋਗੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਡੇਢ ਸਾਲ ਪਹਿਲਾਂ ਉਸ ਦੀ ਮੁਲਾਕਾਤ ਮੋਹਾਲੀ ਦੇ ਪਿੰਡ ਚੰਦਲੋਨ ਵਾਸੀ ਮਦਨ ਨਾਲ ਹੋਈ ਸੀ।
 


author

Babita

Content Editor

Related News