ATM ਕਾਰਡ ਬਦਲ ਕੇ ਬਜ਼ੁਰਗ ਨਾਲ 50 ਹਜ਼ਾਰ ਦੀ ਠੱਗੀ

Sunday, Feb 15, 2026 - 02:04 PM (IST)

ATM ਕਾਰਡ ਬਦਲ ਕੇ ਬਜ਼ੁਰਗ ਨਾਲ 50 ਹਜ਼ਾਰ ਦੀ ਠੱਗੀ

ਜ਼ੀਰਕਪੁਰ (ਧੀਮਾਨ) : ਢਕੌਲੀ ਦੇ ਐੱਮ. ਐੱਸ. ਇਨਕਲੇਵ ਖੇਤਰ ’ਚ ਪੀ. ਡਬਲਿਊ. ਡੀ. ਹਿਮਾਚਲ ਤੋਂ ਸੇਵਾਮੁਕਤ ਬਜ਼ੁਰਗ ਠੱਗੀ ਦਾ ਸ਼ਿਕਾਰ ਹੋ ਗਿਆ। ਉਸਦਾ ਏ. ਟੀ. ਐੱਮ. ਕਾਰਡ ਬਦਲ ਕੇ ਉਸ ਦੇ ਖ਼ਾਤੇ ’ਚੋਂ ਕਰੀਬ 50 ਹਜ਼ਾਰ ਰੁਪਏ ਉਡਾ ਲਏ ਗਏ। ਦੋ ਨੌਜਵਾਨਾਂ ਨੇ ਮਦਦ ਦੇ ਬਹਾਨੇ ਬਜ਼ੁਰਗ ਨੂੰ ਗੱਲਾਂ ’ਚ ਫਸਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਕਾਇਤਕਰਤਾ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਉਹ ਕਿਸ਼ਨਪੁਰਾ-ਢਕੌਲੀ ਸਥਿਤ ਇੰਪੀਰੀਅਲ ਅਪਾਰਟਮੈਂਟ ’ਚ ਰਹਿੰਦੇ ਹਨ ਅਤੇ ਐੱਸ. ਬੀ. ਆਈ. ਦੇ ਏ. ਟੀ. ਐੱਮ. ਤੋਂ ਨਕਦੀ ਕੱਢਣ ਗਏ ਸਨ।

ਉੱਥੇ ਪਹਿਲਾਂ ਤੋਂ ਮੌਜੂਦ 25 ਤੋਂ 30 ਸਾਲ ਦੀ ਉਮਰ ਦੇ ਦੋ ਮੁੰਡਿਆਂ ਨੇ ਮਸ਼ੀਨ ਚਲਾਉਣ ’ਚ ਮਦਦ ਦਾ ਨਾਟਕ ਕਰਦਿਆਂ ਧੋਖੇ ਨਾਲ ਉਨ੍ਹਾਂ ਦਾ ਕਾਰਡ ਬਦਲ ਲਿਆ। ਕੁੱਝ ਸਮੇਂ ਬਾਅਦ ਜਦੋਂ ਉਸ ਦੇ ਮੋਬਾਇਲ ’ਤੇ ਰਕਮ ਕਟਣ ਦਾ ਮੈਸੇਜ ਆਇਆ ਤਾਂ ਉਸ ਨੇ ਕਾਰਡ ਚੈੱਕ ਕੀਤਾ, ਜੋ ਉਸ ਦਾ ਨਹੀਂ ਸੀ। ਇਸ ਤੋਂ ਬਾਅਦ ਕਾਰਡ ਬਲਾਕ ਕਰਵਾਇਆ ਗਿਆ ਪਰ ਉਸ ਸਮੇਂ ਤੱਕ ਖਾਤੇ ’ਚੋਂ 50 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਪੀੜਤ ਵੱਲੋਂ ਢਕੌਲੀ ਥਾਣਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।


author

Babita

Content Editor

Related News