ਮਾਮਲਾ ਪੁਲਸ ਵਿਚ ਭਰਤੀ ਕਰਵਾਉਣ ਦਾ, 9 ਲੱਖ ਰੁਪਏ ਦੀ ਮਾਰੀ ਠੱਗੀ

11/17/2017 5:48:56 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ ) - ਪੁਲਸ ਥਾਣਾ ਬਰੀਵਾਲਾ ਅਧੀਨ ਆਉਦੇ ਪਿੰਡ ਡੋਹਕ ਦੇ ਪਰਮਪਾਲ ਸਿੰਘ ਪੁੱਤਰ ਹਰਨੇਕ ਸਿੰਘ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਪੁਲਸ ਵਿਚ ਭਰਤੀ ਕਰਵਾਉਣ ਦੇ ਨਾਮ 'ਤੇ ਉਸ ਨਾਲ ਠੱਗੀ ਹੋਈ ਹੈ ਤੇ ਉਸ ਕੋਲੋਂ 9 ਲੱਖ ਰੁਪਏ ਵਸੂਲੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪਰਮਪਾਲ ਸਿੰਘ ਨੇ ਦੱਸਿਆ ਕਿ ਇਹ ਠੱਗੀ ਸੰਗਰੂਰ ਜਿਲ•ੇ ਦੇ ਪਿੰਡ ਭਸੌੜ ਦੇ ਵਾਸੀ ਅਮਨਦੀਪ ਸਿੰਘ ਨੇ ਆਪਣੇ ਸਾਥੀਆ ਨਾਲ ਮਿਲ ਕੇ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਪਤਾ ਲੱਗਾ ਹੈ ਕਿ ਦੋਸ਼ੀ ਅਮਨਦੀਪ ਸਿਘ ਨੇ ਪਰਮਪਾਲ ਸਿੰਘ ਦੇ ਪੁੱਤਰ ਸਮਨਦੀਪ ਸਿੰਘ ਅਤੇ ਭਤੀਜੇ ਝਿਰਮਲ ਸਿੰਘ ਨੂੰ ਬੀਤੇ ਸਮੇ ਦੌਰਾਨ ਪੁਲਸ ਵਿਚ ਹੋਈ ਭਰਤੀ ਸਮੇਂ ਸਿਪਾਹੀ ਲਗਵਾਉਣ ਲਈ 10 ਲੱਖ ਦੀ ਰਕਮ ਮੰਗੀ ਸੀ ਤੇ ਉਸ ਨੇ 9 ਲੱਖ ਰੁਪਏ ਲੈ ਲਏ ਸਨ ਤੇ 1 ਲੱਖ ਰੁਪਇਆ ਰਹਿੰਦਾ ਸੀ। ਮਾਮਲੇ ਦੀ ਪੜਤਾਲ ਥਾਣੇਦਾਰ ਕਰਮਜੀਤ ਸਿੰਘ ਕਰ ਰਹੇ ਹਨ ਤੇ ਅਗਲੀ ਪੜਤਾਲ ਜਾਰੀ ਹੈ। ਪਤਾ ਲੱਗਾ ਹੈ ਕਿ ਅਮਨਦੀਪ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਸੀ ਮੇਰੀ ਸੰਗਰੂਰ ਵਿਖੇ ਸਪੋਰਟਸ ਅਕੈਡਮੀ ਹੈ ਅਤੇ ਮਂੈ ਤੁਹਾਡੇ ਲੜਕਿਆਂ ਨੂੰ ਸਪੋਰਟਸ ਕੋਟੇ ਵਿਚ ਭਤਰੀ ਕਰਵਾ ਦਿਆਗਾਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਸ ਭਰਤੀ ਤੋਂ ਬਾਅਦ ਅਮਨਦੀਪ ਸਿੰਘ ਨੇ ਇਹ ਕਿਹਾ ਕਿ ਤੁਹਾਡੇ ਦੋਨੋਂ ਲੜਕੇ ਸਿਪਾਹੀ ਭਰਤੀ ਹੋ ਗਏ ਹਨ। ਉਸ ਨੇ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਪਰ ਜਦ ਅਸੀ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਤਾਂ ਪੱਤਾ ਲੱਗਾ ਕਿ ਇਹ ਨਿਯੁਕਤੀ ਪੱਤਰ ਜਾਲੀ ਸਨ। ਪੁਲਸ ਸੂਤਰਾਂ ਅਨੁਸਾਰ ਅਮਨਦੀਪ ਸਿੰਘ ਅਤੇ ਉਸ ਦੇ ਬਾਕੀ ਸਾਥੀ ਪੁਲਸ ਦੀ ਪਹੁੰਚ ਤੋਂ ਅਜੇ ਬਾਹਰ ਹਨ। 


Related News