ਵਕੀਲ ਦਾ ਮੋਬਾਇਲ ਫੋਨ ਹੈਕ ਕਰਕੇ ਕੀਤੀ 1.33 ਲੱਖ ਰੁਪਏ ਦੀ ਠੱਗੀ
Thursday, May 09, 2024 - 02:39 PM (IST)

ਕਪੂਰਥਲਾ (ਮਹਾਜਨ)-ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਇਲ ਫ਼ੋਨ ਹੈਕ ਕਰਕੇ ਲੱਖਾਂ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ 'ਚ ਪੁਲਸ ਨੇ ਇਕ ਔਰਤ ਸਮੇਤ ਦੋ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਹਾਲਾਂਕਿ ਇਹ ਧੋਖਾਧੜੀ 6 ਮਹੀਨੇ ਪਹਿਲਾਂ ਹੋਈ ਸੀ ਪਰ ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਉਸ ਔਰਤ ਨੂੰ ਨਾਮਜ਼ਦ ਕੀਤਾ, ਜਿਸ ਦੇ ਬੈਂਕ ਖ਼ਾਤੇ ਵਿੱਚ ਲੱਖਾਂ ਰੁਪਏ ਟਰਾਂਸਫਰ ਹੋਏ ਸਨ। ਇਸ ਦੀ ਪੁਸ਼ਟੀ ਕਰਦਿਆਂ ਤਫ਼ਤੀਸ਼ੀ ਅਫ਼ਸਰ ਤਤਕਾਲੀ ਐੱਸ. ਐੱਚ. ਓ. ਸਿਟੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਧੋਖਾਧੜੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਟੀਮ ਨੂੰ ਹੁਕਮ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪਿਆਕੜਾਂ ਲਈ ਖ਼ਾਸ ਖ਼ਬਰ, ਖੁੱਲ੍ਹ ਗਏ ਨਵੇਂ ਸ਼ਰਾਬ ਦੇ ਠੇਕੇ, ਰੇਹੜੀਆਂ ’ਤੇ ਸ਼ਰਾਬ ਪਿਲਾਉਣ ਦੀ ਦਿੱਤੀ ਪਰਮਿਸ਼ਨ
ਦੱਸ ਦੇਈਏ ਕਿ ਪੀੜਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਨੇ 8 ਨਵੰਬਰ 2023 ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ 8 ਨਵੰਬਰ ਨੂੰ ਸਵੇਰੇ ਉਨ੍ਹਾਂ ਨੂੰ ਇਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਮੋਬਾਇਲ ਹੈਕ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਬੈਂਕ ਆਫ਼ ਬੜੌਦਾ ਦੀ ਬ੍ਰਾਂਚ ਮਾਈ ਹੀਰਾ ਗੇਟ ਜਲੰਧਰ 'ਚ ਉਸ ਦੇ ਖ਼ਾਤੇ 'ਚੋਂ ਪੈਸੇ ਨਿਕਲਣ ਦੇ ਮੈਸੇਜ ਆਏ। ਜਿਸ ਵਿੱਚ ਸਵੇਰੇ 8:38 ਵਜੇ ਇਕ ਮੈਸੇਜ ਆਇਆ ਕਿ ਉਸ ਦੇ ਖ਼ਾਤੇ ਵਿੱਚੋਂ 99 ਹਜ਼ਾਰ 999 ਰੁਪਏ ਡੈਬਿਟ ਹੋ ਗਏ ਹਨ। ਫਿਰ ਇਕ ਮਿੰਟ ਬਾਅਦ ਹੀ ਉਸ ਦੇ ਮੋਬਾਇਲ 'ਤੇ ਇੰਡੀਅਨ ਓਵਰਸੀਜ਼ ਬੈਂਕ ਰੇਲਵੇ ਰੋਡ ਕਪੂਰਥਲਾ ਤੋਂ 33 ਹਜ਼ਾਰ ਰੁਪਏ ਡੈਬਿਟ ਹੋਣ ਦਾ ਸੁਨੇਹਾ ਆਇਆ। ਫਿਰ 8.44 ਵਜੇ 749 ਰੁਪਏ ਦਾ ਇੱਕ ਹੋਰ ਮੈਸੇਜ ਆਇਆ।
ਇਸ ਤਰ੍ਹਾਂ ਫੋਨ ਕਰਨ ਵਾਲੇ ਨੇ ਉਸ ਨਾਲ 1 ਲੱਖ, 33 ਹਜ਼ਾਰ, 748 ਰੁਪਏ ਦੀ ਠੱਗੀ ਮਾਰੀ ਹੈ। ਦੂਜੇ ਪਾਸੇ ਪੀੜਤ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਖਾਤਾਧਾਰਕ ਔਰਤ ਸ਼ਾਹਬਾਨੂ ਖਾਤੂਨ ਵਾਸੀ ਬਿਹਾਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਬਣਾਈ ਗਈ ਟੀਮ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: 3 ਜ਼ਿਲ੍ਹਿਆਂ ’ਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਪਹੁੰਚੀਆਂ, ਲੱਗਣਗੇ ਹਾਈਟੈੱਕ ਨਾਕੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8