ਘੋੜੇ ਦਾ ਸੌਦਾ ਕਰਵਾਉਣ ਦੇ ਨਾਂ ''ਤੇ ਸਾਢੇ 8 ਲੱਖ ਰੁਪਏ ਦੀ ਠੱਗੀ
Monday, May 13, 2024 - 06:27 PM (IST)
ਪਾਤੜਾਂ/ਘੱਗਾ (ਸਨੇਹੀ) : ਪੀੜਤ ਕੁਸ਼ਲ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਗਾਂਧੀ ਕਾਲੋਨੀ ਰਾਜਪੁਰਾ ਨੇ ਘੱਗਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਸੰਮਨਪ੍ਰੀਤ ਸਿੰਘ ਪੁੱਤਰ ਸੁਖਜਿੰਦਰਪਾਲ ਸਿੰਘ, ਰਾਜੂ ਸਿੰਘ ਵਾਸੀ ਪਿੰਡ ਅਤਾਲਾਂ, ਨਵਜੋਤ ਸਿੰਘ, ਜੋਨੀ, ਮੱਘਰ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਪਿੰਡ ਦਿਲਾਵਰਪੁਰਾ ਅਤੇ ਗੋਰਾ ਖਾਨ ਵਾਸੀ ਪਿੰਡ ਸਾਦੀ ਹਰੀ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਸਾਜਬਾਗ ਹੋ ਕੇ ਮੈਨੂੰ ਘੋੜੇ ਦਾ ਸੌਦਾ ਕਰਵਾਉਣ ਸਬੰਧੀ ਕਮਿਸ਼ਨ ਦੇਣ ਦਾ ਲਾਲਚ ਦੇ ਕੇ ਮੇਰੇ ਨਾਲ ਸਾਢੇ 8 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਉਸ ਨੇ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਹਿਲਾਂ ਵੀ ਲੋਕਾਂ ਨਾਲ ਇਸੇ ਪ੍ਰਕਾਰ ਦੀਆਂ ਠੱਗੀਆਂ ਮਾਰਦੇ ਹਨ, ਜਿਨ੍ਹਾਂ ਨੇ ਅਮਰੀਕ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਦੇਧਨਾ, ਰੂਪ ਸਿੰਘ ਵਾਸੀ ਪੰਚਕੂਲਾ ਅਤੇ ਹੋਰ ਵਿਅਕਤੀਆਂ ਨਾਲ ਵੀ ਇਸੇ ਪ੍ਰਕਾਰ ਦੀਆਂ ਠੱਗੀਆਂ ਮਾਰੀਆਂ ਹਨ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਸੰਮਨਪ੍ਰੀਤ ਸਿੰਘ, ਰਾਜੂ ਸਿੰਘ, ਨਵਜੋਤ ਸਿੰਘ, ਜੋਨੀ, ਮੱਘਰ ਸਿੰਘ ਅਤੇ ਗੋਰਾ ਖਾਨ ਖਿਲਾਫ ਮੁਕੱਦਮਾ ਨੰਬਰ 44, ਮਿਤੀ 12/5/2024, ਭਾਰਤੀ ਦੰਡਾਵਲੀ ਦੀ ਧਾਰਾ 420, 406, 379ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।