ਵਿਦੇਸ਼ ਭੇਜਣ ਦੇ ਨਾਂ ''ਤੇ 2 ਲੱਖ ਦੀ ਠੱਗੀ ਮਾਰਨ ਦੋਸ਼ ਹੇਠ ਮਾਮਲਾ ਦਰਜ

Saturday, May 11, 2024 - 05:48 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ 2 ਲੱਖ ਦੀ ਠੱਗੀ ਮਾਰਨ ਦੋਸ਼ ਹੇਠ ਮਾਮਲਾ ਦਰਜ

ਗੜ੍ਹਦੀਵਾਲਾ (ਮੁਨਿੰਦਰ) : ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 2 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਿਸ ਦੀ ਪਹਿਚਾਣ ਸਤਪਾਲ ਸਿੰਘ ਉਰਫ ਚੁੰਬਰ ਪੁੱਤਰ ਮਨਮੋਹਨ ਸਿੰਘ ਨਿਵਾਸੀ ਨੇੜੇ ਬੱਸ ਸਟੈਂਡ ਰਾਏਕੋਟ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਗੁਰਦੀਪ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਸਰਾਈ ਥਾਣਾ ਗੜ੍ਹਦੀਵਾਲਾ ਨੇ ਉਕਤ ਵਿਅਕਤੀ ਵੱਲੋਂ ਰੁਮਾਨੀਆ ਭੇਜਣ ਦੇ ਨਾਂ 'ਤੇ 2 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਐੱਸ. ਐੱਸ. ਪੀ ਹੁਸ਼ਿਆਰਪੁਰ ਨੂੰ ਦਿੱਤੀ ਸੀ। ਜਿਸ ਦੀ ਜਾਂਚ ਇੰਸਪੈਕਟਰ ਗੁਰਸੇਵਕ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਵੱਲੋ ਕੀਤੀ ਗਈ ਸੀ। 

ਜਾਂਚ ਅਧਿਕਾਰੀ ਨੇ ਜਾਂਚ ਰਿਪੋਰਟ ਵਿਚ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਤੇ ਆਪਣੀ ਰਿਪੋਰਟ ਉਪ ਕਪਤਾਨ ਆਰਥਿਕ ਅਪਰਾਧਿਕ ਸ਼ਾਖਾ ਤੇ ਸਾਈਬਰ ਕ੍ਰਾਈਮ ਨੂੰ ਭੇਜੀ। ਜਿਨ੍ਹਾਂ ਨੇ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਜਾਂਚ ਰਿਪੋਰਟ ਐੱਸ ਐੱਸ ਪੀ ਹੁਸ਼ਿਆਰਪੁਰ ਦੀ ਸੇਵਾ ਵਿਚ ਭੇਜੀ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੀ ਸਹਿਮਤੀ 'ਤੇ ਉਕਤ ਵਿਅਕਤੀ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ।


author

Gurminder Singh

Content Editor

Related News