2.32 ਕਰੋੜ ਰੁਪਏ ਦਾ ਫਰਾਡ ਕਰਨ ਸਬੰਧੀ ਇਕ ਗ੍ਰਿਫ਼ਤਾਰ, 2 ਦੋਸ਼ੀ ਫ਼ਰਾਰ

Friday, Nov 03, 2017 - 05:21 PM (IST)

ਮੁਕੇਰੀਆਂ (ਝਾਵਰ) - ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ ਇਲਨਚੇਲੀਅਨ ਤੇ ਐੱਸ. ਪੀ. ਇਟੈਲੀਜੈਸ ਹਰਪ੍ਰੀਤ ਸਿੰਘ ਮੰਡੇਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ. ਐੱਸ. ਪੀ ਮੁਕੇਰੀਆਂ ਰਜਿੰਦਰ ਸਿੰਘ, ਥਾਣਾ ਮੁੱਖੀ ਮੁਕੇਰੀਆਂ ਕਰਨੈਲ ਸਿੰਘ, ਜਾਂਚ ਅਧਿਕਾਰੀ ਸਰਬਜੀਤ ਸਿੰਘ ਦੁਆਰਾ ਡਿਫੈਸ ਬਿਗ੍ਰੇਡ ਅੰਬਾਲਾ ਕੈਟ ਵੈਟ ਯੂਨਿਟ ਦੇ 3 ਠੇਕੇਦਾਰਾਂ ਵੱਲੋਂ ਮੁਕੇਰੀਆਂ ਇਲਾਕੇ ਦੇ ਸਾਬਕਾ ਫੌਜੀਆਂ ਤੇ ਹੋਰ ਲੋਕਾਂ ਨਾਲ 2 ਕਰੋੜ 32 ਲੱਖ ਰੁਪਏ ਦਾ ਫਰਾਡ ਕੀਤਾ ਸੀ, ਸਬੰਧੀ ਇਕ ਦੋਸ਼ੀ ਅਸ਼ੋਕ ਕੁਮਾਰ ਅਗਰਵਾਲ ਪੁੱਤਰ ਰਾਮ ਸਰੂਪ ਅਗਰਵਾਲ ਨੂੰ ਅੰਬਾਲਾ ਤੋਂ ਪ੍ਰੋਟੈਕਸ਼ਨ ਫਰੰਟੀ ਅਧੀਨ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ  ਸਾਬਕਾ ਕੈਪਟਨ ਯੁੱਧਵੀਰ ਸਿੰਘ ਵਾਸੀ ਬਲਹੱਡਾ ਉਪ ਮੰਡਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਤੇ ਇਲਾਕੇ ਦੇ ਹੋਰ ਲੋਕਾਂ ਦੇ ਬਿਆਨ 'ਤੇ ਐੱਫ. ਆਈ. ਆਰ. ਨੰ 135, 18 ਅਗਸਤ 2017 ਆਈ. ਪੀ. ਸੀ ਅਧੀਨ 3 ਠੇਕੇਦਾਰਾਂ ਅਸ਼ੋਕ ਕੁਮਾਰ ਅਗਰਵਾਲ, ਰਾਮ ਸਰੂਪ ਅਗਰਵਾਲ ਤੇ ਮੰਨੋਜ ਅਗਰਵਾਲ ਦੇ ਵਿਰੁੱਧ 2 ਕਰੋੜ 32 ਲੱਖ ਰੁਪਏ ਠੱਗਣ ਸਬੰਧੀ ਕੇਸ ਦਰਜ ਕੀਤਾ ਸੀ। ਇਹ ਤਿੰਨੋਂ ਦੋਸ਼ੀ ਗਲੀ ਨੰ 3 ਤੋਪਖਾਨਾ ਬਜ਼ਾਰ ਅੰਬਾਲਾ ਕੈਟ ਹਰਿਆਣਾ ਦੇ ਵਾਸੀ ਹਨ। ਇਨ੍ਹਾਂ 'ਚੋਂ ਅਸ਼ੋਕ ਕੁਮਾਰ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਦੇ 2 ਸਾਥੀ ਫ਼ਰਾਰ ਹਨ। ਇਸ ਸਬੰਧ 'ਚ ਜਦ ਸ਼ਿਕਾਇਤਕਰਤਾ ਸਾਬਕਾ ਕੈਪ. ਯੁੱਧਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਤਿੰਨੇ ਠੇਕੇਦਾਰ, ਬਾਪ ਤੇ ਉਸ ਦੇ 2 ਪੁੱਤਰ ਹਨ, ਨੇ ਡਿਫੈਸ ਬਿਗ੍ਰੇਡ ਅੰਬਾਲਾ ਯੂਨਿਟ ਵੈਟ ਕਨਟੀਨ ਦਾ ਠੇਕਾ ਲਿਆ ਸੀ। ਇਹ ਫੌਜੀਆਂ, ਸਾਬਕਾਂ ਫੌਜੀਆ ਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਆਪਣੇ ਜਾਲ 'ਚ ਫ਼ਸਾ ਕੇ ਵੱਡੀ ਰਕਮ ਲੈਦੇ ਸਨ ਤੇ ਉਸ ਦੇ ਬਦਲੇ ਵੱਡਾ ਵਿਆਜ਼ ਦੇਣ ਦਾ ਵਾਅਦਾ ਕਰਦੇ ਸਨ। ਫੜੇ ਗਏ ਦੋਸ਼ੀ ਅਸ਼ੋਕ ਕੁਮਾਰ ਅਗਰਵਾਲ ਨੂੰ ਮੁਕੇਰੀਆਂ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 3 ਜਾਲਸਾਜਾਂ ਨੇ ਅੰਬਾਲਾ ਇਲਾਕੇ ਦੇ 323 ਸੈਨਿਕਾਂ, ਸਾਬਕਾ ਫੌਜੀਆਂ ਤੇ ਫੌਜੀਆਂ ਦੀਆਂ ਵਿਧਵਾਵਾਂ ਨਾਲ 35 ਤੋਂ 40 ਕਰੋੜ ਦਾ ਫਰਾਡ ਕੀਤਾ ਹੈ। ਇਸ ਸਬੰਧੀ ਥਾਣਾ ਅੰਬਾਲਾ ਵਿਖੇ ਕੇਸ ਦਰਜ ਹੈ।


Related News