ਹੁਣ ਪੰਜਾਬ ਦੇ ਇਸ ਇਲਾਕੇ ''ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

Saturday, Sep 28, 2024 - 05:37 AM (IST)

ਹੁਣ ਪੰਜਾਬ ਦੇ ਇਸ ਇਲਾਕੇ ''ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਨੂਰਪੁਰਬੇਦੀ (ਸੰਜੀਵ ਭੰਡਾਰੀ)- ਬੀਤੇ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜੰਗਲੀ ਜਾਨਵਰ ਦੇਖੇ ਜਾਣ ਦੀਆਂ ਖ਼ਬਰਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਇਸੇ ਦੌਰਾਨ ਹੁਣ ਨੂਰਪੁਰਬੇਦੀ ਖੇਤਰ ਦੇ 2 ਪਿੰਡਾਂ ’ਚ ਤੇਂਦੂਆ ਤੇ ਉਸ ਦੇ 2 ਬੱਚਿਆਂ ਨੂੰ ਵੇਖੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਲੋਕ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸਬੰਧੀ ਪਤਾ ਲੱਗਣ ’ਤੇ ਜੰਗਲੀ ਜੀਵ ਵਿਭਾਗ ਵੀ ਹਰਕਤ ’ਚ ਆ ਗਿਆ ਹੈ। ਉਕਤ ਤੇਂਦੂਆ ਅਤੇ ਉਸ ਦੇ ਬੱਚੇ ਲਗਾਤਾਰ 2 ਦਿਨਾਂ ਤੋਂ ਨੂਰਪੁਰਬੇਦੀ ਸ਼ਹਿਰ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਕੁੰਭੇਵਾਲ ਅਤੇ ਆਜਮਪੁਰ ਬਾਈਪਾਸ ਲਾਗੇ ਸਥਿਤ ਖੇਤਾਂ ’ਚ ਦੇਖੇ ਗਏ ਹਨ।

ਇਸ ਸਬੰਧੀ ਪਿੰਡ ਕੁੰਭੇਵਾਲ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀ ਰਜਿੰਦਰ ਸਿੰਘ ਵਿੱਕਾ ਨੇ ਦੱਸਿਆ ਕਿ ਜਦੋਂ ਉਹ ਪਿੰਡ ਤੋਂ ਮੀਰਪੁਰ ਨੂੰ ਜਾਂਦੇ ਕੱਚੇ ਰਸਤੇ ’ਤੇ ਪੈਂਦੇ ਆਪਣੇ ਖੇਤਾਂ ’ਚ ਲੱਗੇ ਮਜ਼ਦੂਰਾਂ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਬਾਅਦ ਦੁਪਹਿਰ ਉਨ੍ਹਾਂ ਨੇ ਖੇਤਾਂ ’ਚ ਇਕ ਤੇਂਦੂਆ ਤੇ ਉਸ ਦੇ 2 ਬੱਚਿਆਂ ਨੂੰ ਘੁੰਮਦੇ ਹੋਏ ਦੇਖਿਆ।

ਇਹ ਵੀ ਪੜ੍ਹੋ- ਵਿਆਹ ਦੇ 25 ਦਿਨਾਂ ਬਾਅਦ ਹੀ ਉੱਜੜ ਗਈ ਦੁਨੀਆ ; ਕੌਂਸਲਰ ਤੋਂ ਤੰਗ ਆ ਕੇ ਨੌਜਵਾਨ ਨੇ ਜੋ ਕੀਤਾ....

ਇਸ ਤੋਂ ਬਾਅਦ ਬਾਅਦ ਦੁਪਹਿਰ ਉਕਤ ਪਿੰਡ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਆਜਮਪੁਰ ਦੇ ਬਾਈਪਾਸ ਲਾਗੇ ਨੂਰਪੁਰਬੇਦੀ ਦੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਸ਼ਗਲੀ ਸ਼ਾਹ ਨੇ ਵੀ ਆਪਣੇ ਖੇਤਾਂ ’ਚ ਇਕ ਤੇਂਦੂਆ ਅਤੇ ਉਸ ਦੇ 2 ਬੱਚਿਆਂ ਨੂੰ ਘੁੰਮਦੇ ਹੋਏ ਦੇਖਣ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ।

ਉਨ੍ਹਾਂ ਆਖਿਆ ਕਿ ਉਕਤ ਦੋਵੇਂ ਪਿੰਡਾਂ ਦੇ ਲਾਗੇ ਨੂਰਪੁਰਬੇਦੀ ਸ਼ਹਿਰ ਸਥਿਤ ਹੈ ਜਿੱਥੇ ਸੰਘਣੀ ਆਬਾਦੀ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਦੇ ਕਿਸਾਨ ਆਪਣੇ ਬੱਚਿਆਂ ਸਮੇਤ ਖੇਤਾਂ ’ਚ ਘਾਹ ਲੈਣ ਤੋਂ ਇਲਾਵਾ ਮੱਕੀ ਦੀ ਫਸਲ ਕੱਟਣ ਲਈ ਜਾ ਰਹੇ ਹਨ। ਜਿਸ ਕਰ ਕੇ ਲੋਕਾਂ ਦੇ ਮਨਾਂ ’ਚ ਉਕਤ ਤੇਂਦੂਏ ਦੇ ਪਰਿਵਾਰ ਦੇ ਖੇਤਾਂ ’ਚ ਘੁੰਮਣ ਨੂੰ ਲੈ ਕੇ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਬੇਹੱਦ ਦਰਦਨਾਕ ਹਾਦਸਾ ; ਪਿਓ-ਧੀ ਇਕੱਠੇ ਦੁਨੀਆ ਨੂੰ ਕਹਿ ਗਏ ਅਲਵਿਦਾ

ਸਟਾਫ ਨੂੰ ਤੇਂਦੂਏ ਦੀ ਭਾਲ ਲਈ ਭੇਜਿਆ ਜਾ ਰਿਹਾ ਹੈ : ਰੇਂਜ ਅਫਸਰ
ਇਸ ਸਬੰਧੀ ਜੰਗਲੀ ਜੀਵ ਵਿਭਾਗ ਦੇ ਰੇਂਜ ਅਫਸਰ ਨਰਿੰਦਰਪਾਲ ਸਿੰਘ ਨੇ ਗੱਲ ਕਰਨ ’ਤੇ ਆਖਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਤੇਂਦੂਏ ਤੇ ਉਸ ਦੇ 2 ਬੱਚਿਆਂ ਦੀ ਦਸਤਕ ਹੋਣ ਸਬੰਧੀ ਸੂਚਨਾ ਮਿਲੀ ਹੈ। ਜਿਸ ਕਰ ਕੇ ਸਵੇਰੇ ਉਨ੍ਹਾਂ ਵੱਲੋਂ ਤੇਂਦੂਏ ਦੀ ਭਾਲ ਲਈ ਸਟਾਫ ਨੂੰ ਉਕਤ ਸਥਾਨਾਂ ’ਤੇ ਭੇਜਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News