ਗਰਭਵਤੀ ਧੀ ਨੂੰ ਮਿਲਣ ਜਾ ਰਹੀ ਮਾਂ ਨਾਲ ਵਾਪਰੀ ਅਣਹੋਣੀ, ਗਈਆਂ 2 ਜਾਨਾਂ

Friday, Sep 27, 2024 - 12:33 PM (IST)

ਗਰਭਵਤੀ ਧੀ ਨੂੰ ਮਿਲਣ ਜਾ ਰਹੀ ਮਾਂ ਨਾਲ ਵਾਪਰੀ ਅਣਹੋਣੀ, ਗਈਆਂ 2 ਜਾਨਾਂ

ਬਠਿੰਡਾ: ਰਾਮਪੁਰਾ ਫੂਲ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਔਰਤ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ। ਰਾਹ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੇ ਲਪੇਟ ਵਿਚ ਲੈ ਲਿਆ ਤੇ ਕਈ ਮੀਟਰ ਦੂਰ ਤਕ ਘੜੀਸਦੀ ਲੈ ਗਈ, ਜਿਸ ਵਿਚ ਮੋਟਰ ਸਾਈਕਲ ਸਵਾਰ ਔਰਤ ਤੇ ਵਿਅਕਤੀ ਦੀ ਮੌਤ ਹੋ ਗਈ। ਟੱਕਰ ਮਾਰ ਦ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਮਰਨ ਵਾਲੀ ਔਰਤ ਆਪਣੀ ਗਰਭਵਤੀ ਧੀ ਦਾ ਪਤਾ ਲੈਣ ਜਾ ਰਹੀ ਸੀ, ਪਰ ਰਾਹ ਵਿਚ ਹੀ ਉਸ ਨਾਲ ਇਹ ਹਾਦਸਾ ਵਾਪਰ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ ਫ਼ਰੀ, ਬਿਨਾ ਟੈਕਸ ਦਿੱਤੇ ਨਿਕਲ ਰਹੀਆਂ ਗੱਡੀਆਂ

ਜਾਣਕਾਰੀ ਮੁਤਾਬਕ ਰਾਮਪੁਰਾ ਫੂਲ ਵਿਖੇ ਇਕ ਮੋਟਰਸਾਈਕਲ ਤੇ ਔਰਤ ਤੇ ਵਿਅਕਤੀ ਜਾ ਰਹੇ ਸਨ। ਭਾਈ ਰੂਪਾ ਰੋਡ 'ਤੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਨਾਲ ਮੋਟਰਸਾਈਕਲ ਕਾਰ ਦੇ ਹੇਠਾਂ ਫੱਸ ਗਿਆ ਤੇ ਕਾਰ ਕਈ ਮੀਟਰ ਦੂਰ ਤਕ ਉਸ ਨੂੰ ਘੜੀਸਦੀ ਲੈ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਤੇ ਔਰਤ ਦੀ ਦਰਦਨਾਕ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਸੁਨੀਲ ਜਾਖੜ ਨੇ ਦਿੱਤਾ ਅਸਤੀਫ਼ਾ? ਭਾਜਪਾ ਆਗੂ ਨੇ ਦਿੱਤਾ ਵੱਡਾ ਬਿਆਨ

ਹਾਦਸੇ ਵਿਚ ਜਿੱਥੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਉੱਥੇ ਹੀ ਕਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਕਾਰ ਚਾਲਕ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਅਰੰਭ ਦਿੱਤੇ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News