ਨੌਕਰੀ ਮੰਗਣ ''ਤੇ 2 ਬੱਚਿਆਂ ਦੀ ਮਾਂ ਨਾਲ Rape, ਟੁੱਟ ਗਈਆਂ ਸਭ ਉਮੀਦਾਂ

Thursday, Sep 19, 2024 - 12:55 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ 'ਚ ਸ਼ਾਇਦ ਇਹ ਪਹਿਲੀ ਵਾਰ ਅਜਿਹਾ ਹੋਇਆ ਹੋਵੇਗਾ, ਜਦੋਂ ਨੌਕਰੀ ਮੰਗਣ ਦੇ ਨਾਂ ’ਤੇ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੋਵੇ। ਮਜ਼ਬੂਰੀ ਦਾ ਫ਼ਾਇਦਾ ਚੁੱਕਦੇ ਹੋਏ ਇਨਸਾਨ ਦੇ ਰੂਪ ’ਚ ਸ਼ੈਤਾਨ ਨੇ 2 ਬੱਚਿਆਂ ਦੀ ਮਾਂ ਨਾਲ ਘਿਨੌਣਾ ਕੰਮ ਕੀਤਾ। ਮਾਮਲਾ ਇੰਡਸਟਰੀਅਲ ਏਰੀਆ ਫੇਜ਼-2 ਦਾ ਹੈ, ਜਿੱਥੇ ਇਕ ਗੱਦਾ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਕੋਲ ਮੁੜ ਨੌਕਰੀ ’ਤੇ ਰੱਖਣ ਦੀ ਫਰਿਆਦ ਲੈ ਕੇ ਪਹੁੰਚੀ ਵਿਆਹੁਤਾ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਸੈਕਟਰ-31 ਥਾਣਾ ਪੁਲਸ ਨੇ ਗੱਦਾ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੇ ਵਾਰਦਾਤ ਨੂੰ ਬੁੱਧਵਾਰ ਸਵੇਰੇ ਉਸ ਸਮੇਂ ਅੰਜਾਮ ਦਿੱਤਾ, ਜਦੋਂ ਪੀੜਤਾ ਨੌਕਰੀ ਮੰਗਣ ਲਈ ਉਸਦੀ ਫੈਕਟਰੀ ਪਹੁੰਚੀ ਸੀ। ਮੁਲਜ਼ਮ ਉਸ ਨੂੰ ਕੰਮ ਬਾਰੇ ਗੱਲਬਾਤ ਕਰਨ ਦੇ ਬਹਾਨੇ ਪਹਿਲੀ ਮੰਜ਼ਿਲ ’ਤੇ ਆਪਣੇ ਦਫ਼ਤਰ ’ਚ ਲੈ ਗਿਆ। ਇੱਥੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਵਾਰਦਾਤ, ਵਿਆਹੁਤਾ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਇਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਦੇਰ ਸ਼ਾਮ ਪੁਲਸ ਨੇ 30 ਸਾਲਾ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਫੈਕਟਰੀ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਦੱਖਣੀ ਜ਼ੋਨ ਦੀ ਰਹਿਣ ਵਾਲੀ 30 ਸਾਲਾ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਵਿਆਹੁਤਾ ਹੈ ਅਤੇ ਉਸ ਦੇ 2 ਬੱਚੇ ਹਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਲੱਭ ਰਹੀ ਸੀ। ਇਸੇ ਸਬੰਧ ਵਿਚ ਸਵੇਰੇ ਕਰੀਬ 11 ਵਜੇ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਗੱਦੇ ਦੀ ਫੈਕਟਰੀ ਵਿਚ ਪਹੁੰਚੀ ਸੀ। ਪੀੜਤਾ ਅਨੁਸਾਰ ਉਹ ਪਹਿਲਾਂ ਵੀ ਇਸੇ ਫੈਕਟਰੀ ਵਿਚ ਕੰਮ ਕਰ ਚੁੱਕੀ ਹੈ। ਉਮੀਦ ਸੀ ਕਿ ਕੰਮ ਮਿਲ ਜਾਵੇਗਾ। ਫੈਕਟਰੀ ਪਹੁੰਚਣ ’ਤੇ ਉਸਨੇ ਮਾਲਕ ਨੂੰ ਕਿਹਾ ਕਿ ਉਸਨੂੰ ਨੌਕਰੀ ਦੀ ਲੋੜ ਹੈ ਅਤੇ ਦੁਬਾਰਾ ਕੰਮ ’ਤੇ ਰੱਖਣ ਦੀ ਬੇਨਤੀ ਕੀਤੀ। ਮਾਲਕ ਉਸ ਨੂੰ ਪਹਿਲੀ ਮੰਜ਼ਿਲ ’ਤੇ ਸਥਿਤ ਦਫ਼ਤਰ ’ਚ ਇਹ ਕਹਿ ਕੇ ਲੈ ਆਇਆ ਕਿ ਉਸ ਨੂੰ ਕੋਈ ਵੱਖਰਾ ਕੰਮ ਦਿੱਤਾ ਜਾਵੇਗਾ। ਮੁਲਜ਼ਮ ਨੇ ਉਸ ਨੂੰ ਨੌਕਰੀ ਦਾ ਲਾਲਚ ਦਿੰਦੇ ਹੋਏ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਡਰਾ ਧਮਕਾ ਕੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾ ਨੇ ਤੁਰੰਤ ਇਸ ਘਿਨੌਣੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤਾ ਦੀ ਮੈਡੀਕਲ ਰਿਪੋਰਟ ਅਤੇ ਬਿਆਨਾਂ ਦੇ ਆਧਾਰ ’ਤੇ 62 ਸਾਲਾ ਮੁਲਜ਼ਮ ਗੱਦਾ ਫੈਕਟਰੀ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸਾਬਕਾ IAS ਦੀ ਆਲੀਸ਼ਾਨ ਕੋਠੀ 'ਚ ਹੀਰਿਆਂ ਦਾ ਭੰਡਾਰ! ED ਦੇ ਵੀ ਉੱਡੇ ਹੋਸ਼
ਟੁੱਟ ਗਈਆਂ ਉਮੀਦਾਂ
ਸੂਤਰਾਂ ਅਨੁਸਾਰ ਪੀੜਤਾ ਪਹਿਲਾਂ ਵੀ 2 ਵਾਰ ਉਕਤ ਫੈਕਟਰੀ ਵਿਚ ਕੰਮ ਕਰ ਚੁੱਕੀ ਹੈ। ਉਸਨੇ ਪਹਿਲੀ ਵਾਰ 2018 ਵਿਚ ਮੁਲਜ਼ਮ ਦੀ ਫੈਕਟਰੀ ’ਚ ਕੰਮ ਕੀਤਾ ਸੀ। ਕੁੱਝ ਸਮਾਂ ਕੰਮ ਕਰਨ ਤੋਂ ਬਾਅਦ ਉਹ ਚਲੀ ਗਈ ਸੀ ਅਤੇ 2020 ਵਿਚ ਦੁਬਾਰਾ ਫੈਕਟਰੀ ਵਿਚ ਕੰਮ ’ਤੇ ਲੱਗ ਗਈ ਸੀ। ਕੰਮ ਛੱਡਣ ਤੋਂ ਬਾਅਦ ਜਦੋਂ ਉਸ ਨੂੰ ਜਦੋਂ ਨੌਕਰੀ ਦੀ ਲੋੜ ਪਈ ਤਾਂ ਉਸ ਨੂੰ ਫਿਰ ਫੈਕਟਰੀ ਵਿਚ ਕੰਮ ਮਿਲਣ ਦੀ ਉਮੀਦ ਸੀ। ਇਸੇ ਆਸ ਨਾਲ ਉਹ ਇੰਡਸਟਰੀਅਲ ਏਰੀਆ ਫੇਜ਼-2 ਵਿਚ ਸਥਿਤ ਫੈਕਟਰੀ ਵਿਚ ਕੰਮ ਮੰਗਣ ਪਹੁੰਚੀ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਮਾਲਕ ਉਸ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਲਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


 


Babita

Content Editor

Related News