ਔਰਤ ਨੇ ਆਪਣੇ ਹੀ ਹਿੱਸੇਦਾਰ ਨਾਲ ਮਾਰੀ ਲੱਖਾਂ ਦੀ ਠੱਗੀ

Saturday, Jan 13, 2018 - 03:57 AM (IST)

ਸੰਗਤ ਮੰਡੀ(ਮਨਜੀਤ)-ਪਿੰਡ ਬਾਜਕ ਵਿਖੇ ਮਾਲਵਾ ਬ੍ਰਿਕਸ ਇੱਟਾਂ ਦੇ ਭੱਠੇ 'ਤੇ ਇਕ ਔਰਤ ਹਿੱਸੇਦਾਰ ਵੱਲੋਂ ਆਪਣੇ ਹੀ ਪਾਰਟਨਰ ਨਾਲ ਦਸ ਲੱਖ ਇੱਟ ਖੁਰਦ-ਬੁਰਦ ਕਰ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਨਵ-ਨਿਯੁਕਤ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵੀਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਚੱਕ ਅਤਰ ਸਿੰਘ ਵਾਲਾ ਨੇ ਸੁਖਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਬਾਜਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਔਰਤ ਵੱਲੋਂ ਭੱਠੇ 'ਤੇ ਦਸ ਲੱਖ ਇੱਟਾਂ ਖੁਰਦ-ਬੁਰਦ ਕਰ ਕੇ ਲਗਭਗ 35 ਲੱਖ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਭੱਠੇ ਦੇ ਕੁਲ ਚਾਰ ਹਿੱਸੇਦਾਰ ਸਨ, ਜਿਨ੍ਹਾਂ 'ਚ ਉਕਤ ਔਰਤ ਦਾ ਵੀ 8 ਫੀਸਦੀ ਹਿੱਸਾ ਸੀ। ਉਨ੍ਹਾਂ ਕਿਹਾ ਕਿ ਉਕਤ ਹਿੱਸੇਦਾਰਾਂ ਵੱਲੋਂ ਪਹਿਲਾਂ ਇਸ ਦੀ ਸ਼ਿਕਾਇਤ ਜ਼ਿਲਾ ਪੁਲਸ ਮੁਖੀ ਨੂੰ ਕੀਤੀ ਗਈ। ਉਸ ਤੋਂ ਬਾਅਦ ਐੱਸ. ਐੱਸ. ਪੀ. ਡੀ. ਵੱਲੋਂ ਪੜਤਾਲ ਕੀਤੀ ਗਈ, ਜੋ ਸਹੀ ਪਾਉਣ ਉਪਰੰਤ ਹੀ ਉਕਤ ਔਰਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮੁੱਦਈ ਦੇ ਬਿਆਨਾਂ 'ਤੇ ਉਕਤ ਔਰਤ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 


Related News