13 ਸਾਲਾ ਬੱਚੇ ਨੇ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਖੰਭੇ ’ਚ ਮਾਰੀ, ਆ ਗਿਆ ਕਰੰਟ

Tuesday, Oct 22, 2024 - 03:42 PM (IST)

13 ਸਾਲਾ ਬੱਚੇ ਨੇ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਖੰਭੇ ’ਚ ਮਾਰੀ, ਆ ਗਿਆ ਕਰੰਟ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਕਾਨਵਾਂ ’ਚ 13 ਸਾਲ ਬੱਚੇ ਵੱਲੋਂ ਚਲਾਈ ਜਾ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੇ ਬਿਜਲੀ ਦਾ ਖੰਭਾਂ ਅਤੇ ਤਾਰਾਂ ਤੋੜ ਦਿੱਤੀਆਂ, ਜਿਸ ਕਾਰਨ ਟਰਾਲੀ ਵਿਚ ਵੀ ਕਰੰਟ ਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਨਜ਼ਦੀਕੀ ਘਰ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਇਕ ਟਰਾਲੀ ਜੋ ਕਿ ਪਰਾਲੀ ਨਾਲ ਭਰੀ ਹੋਈ ਸੀ, ਬਿਜਲੀ ਦੀਆਂ ਤਾਰਾਂ ਅਤੇ ਖੰਭੇ ਨੂੰ ਤੋੜਦੀ ਹੋਈ ਅੱਗੇ ਲੰਘ ਗਈ ਜਦੋਂ ਅਸੀਂ ਉਸ ਨੂੰ ਰੋਕਿਆ ਤਾਂ ਦੇਖਿਆ ਕਿ ਟਰਾਲੀ ਨੂੰ ਇਕ ਨਾਬਾਲਗ ਬੱਚਾ ਚਲਾ ਰਿਹਾ ਸੀ। 

ਉਨ੍ਹਾਂ ਦੱਸਿਆ ਕਿ ਖੰਭੇ ਦੀ ਚਪੇਟ ਵਿਚ ਆਉਣ ਕਾਰਨ ਕਰੰਟ ਵੀ ਆ ਗਿਆ ਸੀ ਪਰ ਬੱਚਾ ਬਚ ਗਿਆ। ਕਰੰਟ ਦੀ ਚਪੇਟ ਵਿਚ ਕੁਝ ਹੋਰ ਰਾਹਗੀਰ ਵੀ ਆਉਂਦੇ ਆਉਂਦੇ ਬਚੇ। ਕੁਝ ਦੇਰ ਬਾਅਦ ਉਸ ਬੱਚੇ ਦਾ ਪਰਿਵਾਰ ਵੀ ਪਹੁੰਚ ਗਿਆ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਬਿਜਲੀ ਦਾ ਜੋ ਨੁਕਸਾਨ ਹੋਇਆ ਹੈ ਉਸ ਨੂੰ ਭਰ ਦਿਆਂਗੇ ਪਰ ਅਜੇ ਤੱਕ ਕੋਈ ਵੀ ਬਿਜਲੀ ਮਹਿਕਮੇ ਤੋਂ ਮੁਲਾਜ਼ਮ ਨਹੀਂ ਪੁੱਜਾ। ਤਾਰਾਂ ਜੋ ਉਸੇ ਤਰ੍ਹਾਂ ਹੀ ਲਮਕ ਰਹੀਆਂ ਹਨ ਇਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਟਰੈਕਟਰ ਡਰਾਈਵਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਓਵਰਲੋਡ ਲੱਦ ਕੇ ਗੱਡੀਆਂ ਚਲਾਉਂਦੇ ਹਨ।


author

Gurminder Singh

Content Editor

Related News