ਪੈਦਲ ਜਾ ਰਹੀ ਔਰਤ ਨੂੰ ਮੋਟਰਸਾਈਕਲ ਚਾਲਕ ਨੇ ਮਾਰੀ ਫੇਟ, ਮੌਤ

Sunday, Nov 03, 2024 - 12:23 PM (IST)

ਪੈਦਲ ਜਾ ਰਹੀ ਔਰਤ ਨੂੰ ਮੋਟਰਸਾਈਕਲ ਚਾਲਕ ਨੇ ਮਾਰੀ ਫੇਟ, ਮੌਤ

ਡੇਰਾਬੱਸੀ (ਗੁਰਜੀਤ) : ਰਾਮਗੜ੍ਹ ਰੋਡ 'ਤੇ ਪੈਦਲ ਜਾ ਰਹੀ ਔਰਤ ਨੂੰ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਫੇਟ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ’ਚ ਪੰਚਕੂਲਾ ਸੈਕਟਰ-6 ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਮੰਜੂ ਪਤਨੀ ਮਥਰੂ ਵਾਸੀ ਪਿੰਡ ਦਫਰਪੁਰ ਡੇਰਾਬੱਸੀ ਵਜੋਂ ਹੋਈ ਹੈ।

ਪੁਲਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਜਗਤਪਾਲ ਨੇ ਦੱਸਿਆ ਕਿ ਮੰਜੂ ਆਪਣੇ ਪੁੱਤਰ ਨੂੰ ਮਿਲ ਕੇ ਪੈਦਲ ਦਫਰਪੁਰ ਪਿੰਡ ਵੱਲ ਆ ਰਹੀ ਸੀ। ਮੇਨ ਰੋਡ ’ਤੇ ਕਿਸੇ ਮੋਟਰਸਾਈਕਲ ਚਾਲਕ ਨੇ ਪਿੱਛੇ ਤੋਂ ਮੰਜੂ ਨੂੰ ਟੱਕਰ ਮਾਰ ਦਿੱਤੀ, ਜੋ ਸੜਕ ਤੇ ਡਿੱਗ ਗਈ ਅਤੇ ਗੰਭੀਰ ਫੱਟੜ ਹੋ ਗਈ। ਉਸ ਨੂੰ ਪੰਚਕੂਲਾ ਸੈਕਟਰ 6 ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


author

Babita

Content Editor

Related News