ਕੈਨੇਡਾ ’ਚ ਕਾਲਜ ਦੀ ਫੀਸ ਭਰਨ ਦੇ ਨਾਂ ’ਤੇ 19.16 ਲੱਖ ਰੁਪਏ ਦੀ ਮਾਰੀ ਠੱਗੀ
Tuesday, Oct 29, 2024 - 04:09 AM (IST)
ਸਮਾਣਾ (ਅਸ਼ੋਕ) - ਸਦਰ ਪੁਲਸ ਨੇ ਕੈਨੇਡਾ ’ਚ ਕਾਲਜ ਦੀ ਫੀਸ ਭਰਨ ਦਾ ਝਾਂਸਾ ਦੇ ਕੇ 19 ਲੱਖ 16 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ’ਤੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਰਵੀ ਖਾਨ ਪੁੱਤਰ ਸੋਹਨ ਲਾਲ ਵਾਸੀ ਕਕਰਾਲਾ ਭਾਈਕਾ ਮੁਤਾਬਕ ਉਸ ਦੇ ਭਰਾ ਦਿਲਬਰ ਖਾਨ ਨੇ ਸਟੱਡੀ ਲਈ ਕੈਨੇਡਾ ਭੇਜਣ ਅਤੇ ਕਾਲਜ ਦੀ ਫੀਸ ਭਰਨ ਲਈ ਸੁਖਪਾਲ ਸਿੰਘ ਵਾਸੀ ਪਿੰਡ ਨੀਲਪੁਰ ਅਤੇ ਗੁਰਵਿੰਦਰ ਕੌਰ ਵਾਸੀ ਚੰਡੀਗਡ਼੍ਹ ਨੂੰ 19 ਲੱਖ 16 ਹਜ਼ਾਰ ਰੁਪਏ ਦਿੱਤੇ। ਬਾਅਦ ’ਚ ਕੈਨੇਡਾ ਜਾ ਕੇ ਦਿਲਬਰ ਖਾਨ ਨੂੰ ਪਤਾ ਲੱਗਾ ਕਿ ਕਾਲਜ ’ਚ ਭਰੀ ਫੀਸ ਦੀ ਰਸੀਦ ਜਾਅਲੀ ਹੈ ਅਤੇ ਕਾਲਜ ’ਚ ਕੋਈ ਫੀਸ ਨਹੀਂ ਭਰੀ ਹੋਈ। ਪੁਲਸ ਨੇ ਜਾਂਚ-ਪਡ਼ਤਾਲ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।