ਨਸ਼ਾ ਵੇਚ-ਵੇਚ ਬਣਾਈ ਸੀ ਲੱਖਾਂ ਦੀ ਜਾਇਦਾਦ, ਹੁਣ ਪੁਲਸ ਨੇ ਕਰ''ਤੀ ਅਟੈਚ

Sunday, Oct 27, 2024 - 05:27 AM (IST)

ਨਸ਼ਾ ਵੇਚ-ਵੇਚ ਬਣਾਈ ਸੀ ਲੱਖਾਂ ਦੀ ਜਾਇਦਾਦ, ਹੁਣ ਪੁਲਸ ਨੇ ਕਰ''ਤੀ ਅਟੈਚ

ਦੋਰਾਹਾ (ਵਿਨਾਇਕ)- ਦੋਰਾਹਾ ਨੇੜਲੇ ਪਿੰਡ ਅਜਨੌਦ ਦੇ ਇਕ ਨਸ਼ਾ ਸਮੱਗਲਰ ਦੀ 4.84 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ। ਇਹ ਕਾਰਵਾਈ ਪਾਇਲ ਦੇ ਮਾਣਯੋਗ ਡੀ.ਐੱਸ.ਪੀ. ਦੀਪਕ ਰਾਏ ਅਤੇ ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਇੰਸ. ਰਾਓ ਵਰਿੰਦਰ ਸਿੰਘ ਦੀ ਸਾਂਝੀ ਅਗਵਾਈ ਵਿਚ ਪੁਲਸ ਟੀਮ ਵਲੋਂ ਕੀਤੀ ਗਈ ਹੈ।

ਦੀਪਕ ਰਾਏ ਨੇ ਦੱਸਿਆ ਕਿ ਅਜਨੌਦ ਦੇ ਜਗਦੇਵ ਸਿੰਘ ਉਰਫ਼ ਜੱਗੀ ਕੋਲੋਂ 2 ਕਿਲੋ 20 ਗ੍ਰਾਮ ਹੈਰੋਇਨ ਫੜੀ ਗਈ ਸੀ ਅਤੇ ਉਸ ਦੇ ਖ਼ਿਲਾਫ਼ 2020 ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਰਾਹਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਡੀ.ਐੱਸ.ਪੀ. ਰਾਏ ਦੀ ਅਗਵਾਈ ਵਿਚ ਉਸ ਦੀ 4.84 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ, ਜੋ ਨੇ ਨਸ਼ਾ ਸਮੱਗਲਿੰਗ ਕਰ ਕੇ ਬਣਾਈ ਸੀ।

PunjabKesari

ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ

ਉਨ੍ਹਾਂ ਦੱਸਿਆ ਕਿ ਇਸ ਜਾਇਦਾਦ ਦੀ ਅਟੈਚਮੈਂਟ ਲਈ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਤਿਆਰ ਕਰ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ, ਜਿਸ ਬਾਰੇ ਪ੍ਰਵਾਨਗੀ ਮਿਲਣ ’ਤੇ ਉਸਦੀ ਜਾਇਦਾਦ ਦੇ ਬਾਹਰ ਨੋਟਿਸ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਇਹ ਜਾਇਦਾਦ ਵੇਚ ਨਹੀ ਸਕੇਗਾ ਅਤੇ ਇਸ ਦਾ ਕੇਸ ਕੰਪੀਟੈਂਟ ਅਥਾਰਟੀ ਕੋਲ ਚੱਲੇਗਾ।

ਡੀ.ਐੱਸ.ਪੀ. ਦੀਪਕ ਰਾਏ ਨੇ ਦੱਸਿਆ ਕਿ ਪਾਇਲ ਸਬ-ਡਵੀਜ਼ਨ ਪੁਲਸ ਪ੍ਰਸ਼ਾਸਨ ਵਲੋਂ ਇਲਾਕੇ ਦੇ 7-8 ਹੋਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕਈ ਸਾਲਾਂ ਬਾਅਦ ਇਕ ਵਾਰ ਫ਼ਿਰ ਦੁਚਿੱਤੀ 'ਚ ਲੋਕ ; ਦੀਵਾਲੀ 31 ਅਕਤੂਬਰ ਨੂੰ ਮਨਾਈਏ ਜਾਂ 1 ਨਵੰਬਰ ਨੂੰ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News