ਰਿਵਾਲਵਰ ਸਮੇਤ ਫੜ੍ਹੀ ਔਰਤ ਨੂੰ ਅਦਾਲਤ ਨੇ ਭੇਜਿਆ ਜੇਲ੍ਹ

Thursday, Oct 31, 2024 - 11:12 AM (IST)

ਰਿਵਾਲਵਰ ਸਮੇਤ ਫੜ੍ਹੀ ਔਰਤ ਨੂੰ ਅਦਾਲਤ ਨੇ ਭੇਜਿਆ ਜੇਲ੍ਹ

ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਨੇ ਲੁਧਿਆਣਾ ਵਾਸੀ ਭੁਪਿੰਦਰ ਕੌਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਬੀਤੇ ਦਿਨੀਂ ਸੈਕਟਰ-3 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਔਰਤ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਕੇਸ ਦੀ ਸੁਣਵਾਈ ਲਈ ਆਈ ਸੀ। ਇਮਾਰਤ ’ਚ ਦਾਖ਼ਲ ਹੋਣ ਦੌਰਾਨ ਚੈਕਿੰਗ ’ਚ ਔਰਤ ਦੇ ਪਰਸ ’ਚੋਂ ਇਕ 12 ਬੋਰ ਦਾ ਰਿਵਾਲਵਰ ਅਤੇ ਪੰਜ ਕਾਰਤੂਸ ਬਰਾਮਦ ਹੋਏ। ਉਪਰੰਤ ਸੈਕਟਰ-3 ਥਾਣਾ ਪੁਲਸ ਨੂੰ ਸੂਚਨਾ ਦਿੱਤੀ ਗਈ।

ਮੌਕੇ ’ਤੇ ਪੁੱਜੀ ਪੁਲਸ ਨੂੰ ਔਰਤ ਰਿਵਾਲਵਰ ਦਾ ਲਾਈਸੈਂਸ ਨਹੀਂ ਦਿਖਾ ਸਕੀ। ਸੈਕਟਰ-3 ਥਾਣਾ ਪੁਲਸ ਨੇ ਰਿਵਾਲਵਰ ਅਤੇ ਕਾਰਤੂਸ ਬਰਾਮਦ ਕਰ ਕੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
 


author

Babita

Content Editor

Related News