ਪੰਜਾਬ 'ਚ ਡੇਂਗੂ ਕਾਰਨ ਔਰਤ ਦੀ ਮੌਤ, ਬੁਖ਼ਾਰ ਮਗਰੋਂ ਅਚਾਨਕ ਵਿਗੜੀ ਸਿਹਤ

Tuesday, Nov 05, 2024 - 04:57 PM (IST)

ਪੰਜਾਬ 'ਚ ਡੇਂਗੂ ਕਾਰਨ ਔਰਤ ਦੀ ਮੌਤ, ਬੁਖ਼ਾਰ ਮਗਰੋਂ ਅਚਾਨਕ ਵਿਗੜੀ ਸਿਹਤ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ’ਚ ਅੱਜ ਡੇਂਗੂ ਨਾਲ ਇਕ ਔਰਤ ਦੀ ਮੌਤ ਹੋ ਜਾਣ ’ਤੇ ਇਲਾਕੇ ’ਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਗਿਆ। ਸਥਾਨਕ ਸ਼ਹਿਰ ਦੇ ਉੱਘੇ ਉਦਯੋਗਪਤੀ ਗੁਰਵਿੰਦਰ ਸਿੰਘ ਰਿੰਕੂ ਦੇ ਮਾਤਾ ਲਕਸ਼ਮੀ ਦੇਵੀ ਦੀ ਅੱਜ ਡੇਂਗੂ ਨਾਲ ਮੌਤ ਹੋ ਜਾਣ ’ਤੇ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਗੁਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨੂੰ ਤੇਜ਼ ਬੁਖਾਰ ਸੀ। ਜਦੋਂ ਅਚਾਨਕ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਤਾਂ ਉਨ੍ਹਾਂ ਨੂੰ ਤੁਰੰਤ ਸਥਾਨਕ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਪਵੇਗਾ ਮੀਂਹ! ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਇੱਥੇ ਕੀਤੇ ਗਏ ਟੈਸਟ ਦੌਰਾਨ ਮਾਤਾ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਵਾਪਰਕ ਸੰਸਥਾਵਾਂ ਨੇ ਜਿੱਥੇ ਲਕਸ਼ਮੀ ਦੇਵੀ ਦੀ ਮੌਤ'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਨਾਲ ਹੀ ਰੋਸ ਜ਼ਾਹਰ ਕੀਤਾ ਕਿ ਸ਼ਹਿਰ ’ਚ ਡੇਂਗੂ ਦੀ ਦਸਤਕ ਦੇ ਬਾਵਜੂਦ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਇਸ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਜਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਈ ਐਡਵਾਈਜ਼ਰੀ
ਸ਼ਹਿਰ ਅੰਦਰ ਡੇਂਗੂ ਦੇ ਖ਼ਾਤਮੇ ਲਈ ਕੋਈ ਵੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਹਰ ਵਾਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਇਕ ਦਿਨ ਫੌਗਿੰਗ ਮਸ਼ੀਨ ਚਲਾ ਕੇ ਜਾਂ ਫਿਰ ਜਾਗਰੂਕਤਾ ਮੁਹਿੰਮ ਚਲਾ ਕੇ ਖਾਨਾ ਪੂਰਤੀ ਕਰਕੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਅਤੇ ਇਲਾਕੇ ਅੰਦਰ ਡੇਂਗੂ ਦੇ ਪੂਰਨ ਖ਼ਾਤਮੇ ਲਈ ਸਹੀ ਰੂਪ ’ਚ ਮੁਹਿੰਮ ਚਲਾਈ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News