'ਕੌਣ ਬਣੇਗਾ ਕਰੋੜਪਤੀ' ਦੇ ਨਾਂ 'ਤੇ ਲੱਖਾਂ ਦੀ ਠੱਗੀ
Tuesday, Oct 29, 2024 - 11:26 AM (IST)
ਮੁੰਬਈ (ਬਿਊਰੋ) - ਹਮੇਸ਼ਾ ਦੀ ਤਰ੍ਹਾਂ ਅਮਿਤਾਭ ਬੱਚਨ 'ਕੌਨ ਬਣੇਗਾ ਕਰੋੜਪਤੀ 16' ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਸੀਜ਼ਨ ‘ਚ ਕਈ ਸ਼ਾਨਦਾਰ ਕੰਟੈਸਟੈਂਟਸ ਸਨ, ਜਿਨ੍ਹਾਂ ਨੇ ਨਾ ਸਿਰਫ ਅਮਿਤਾਭ ਨੂੰ ਸਗੋਂ ਦਰਸ਼ਕਾਂ ਨੂੰ ਵੀ ਪ੍ਰਭਾਵਿਤ ਕੀਤਾ। ਸ਼ੋਅ ਦੀ ਪ੍ਰਸਿੱਧੀ ਦੇ ਵਿਚਕਾਰ, ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਇੱਕ ਔਰਤ ਨੇ ਉਸ ਨੂੰ ਕਰੋੜਪਤੀ 'ਚ ਹਿੱਸਾ ਲੈਣ ਅਤੇ 5.6 ਕਰੋੜ ਰੁਪਏ ਦੀ ਪੁਸ਼ਟੀ ਕਰਨ ਦਾ ਦਾਅਵਾ ਕਰਨ ਤੋਂ ਬਾਅਦ ਉਸ ਨੂੰ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਹਿਲਾ ਨੇ ਆਪਣੇ ਆਪ ਨੂੰ ਸੀ. ਬੀ. ਆਈ. ਅਧਿਕਾਰੀ ਦੱਸਿਆ ਸੀ। ਇਸ ਦੇ ਨਾਲ ਹੀ ਫਰਜ਼ੀ ਮਹਿਲਾ ਅਧਿਕਾਰੀ ਨੇ ਪੀੜਤਾ ਨੂੰ ਪੀ. ਐੱਮ. ਨਰਿੰਦਰ ਮੋਦੀ ਨਾਲ ਤਸਵੀਰ ਵੀ ਦਿਖਾਈ ਸੀ।
ਇੱਕ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਹਿੱਟ ਟੀ. ਵੀ. ਸ਼ੋਅ 'ਕੌਨ ਬਣੇਗਾ ਕਰੋੜਪਤੀ' 'ਚ 5.6 ਕਰੋੜ ਰੁਪਏ ਦਾ ਇਨਾਮ ਜਿੱਤਣ ਦਾ ਝੂਠਾ ਵਾਅਦਾ ਕਰਕੇ ਲਗਭਗ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਧੋਖਾਧੜੀ, ਜਾਅਲਸਾਜ਼ੀ ਅਤੇ ਆਈ. ਟੀ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ
PMO ਦੀ ਸ਼ਿਕਾਇਤ ‘ਤੇ CBI ਨੇ ਦਰਜ ਕੀਤੀ FIR
ਸੀ. ਬੀ. ਆਈ. ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਸ FIR 'ਚ ਕਿਹਾ ਗਿਆ ਹੈ ਕਿ ਇੱਕ ਮਹਿਲਾ ਨੇ CBI ਦੇ ਸੀਨੀਅਰ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਪੀੜਤ ਨੂੰ ਧੋਖਾ ਦੇਣ ਲਈ PM ਦੀ ਤਸਵੀਰ ਦੀ ਵਰਤੋਂ ਕੀਤੀ। ਪੀ. ਐੱਮ. ਓ. ਨੇ CBI ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ CBI ਨੇ ਕੇਸ ਦਰਜ ਕੀਤਾ।
KBC ਦੇ ਦੋ ਕਥਿਤ ਦਫ਼ਤਰਾਂ ਤੋਂ ਪੀੜਤ ਨੂੰ ਬੁਲਾਇਆ
ਸੀ. ਬੀ. ਆਈ. FIR 'ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੂੰ ਸੋਸ਼ਲ ਮੀਡੀਆ 'ਤੇ 2 ਫਰਜ਼ੀ ਸੰਸਥਾਵਾਂ ਤੋਂ ਜਾਣਕਾਰੀ ਮਿਲੀ, ਜਿਨ੍ਹਾਂ ਨੇ ਆਪਣੀ ਪਛਾਣ KBC ਮੁੰਬਈ ਅਤੇ KBC ਕੋਲਕਾਤਾ ਵਜੋਂ ਦਿੱਤੀ। ਸੀ. ਬੀ. ਆਈ. FIR 'ਚ ਕਿਹਾ ਗਿਆ ਹੈ, ''ਕੇਬੀਸੀ ਮੁੰਬਈ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ 25 ਲੱਖ ਰੁਪਏ ਜਿੱਤੇ ਸਨ, ਜਿਸ ਨੂੰ ਵਧਾ ਕੇ 5.6 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ KBC ਕੋਲਕਾਤਾ ਨੇ ਕਿਹਾ ਕਿ ਉਸ ਨੇ 75 ਲੱਖ ਰੁਪਏ ਜਿੱਤੇ ਸਨ, ਜਿਸ ਨੂੰ ਵਧਾ ਕੇ 2.75 ਕਰੋੜ ਰੁਪਏ ਕਰ ਦਿੱਤਾ ਗਿਆ।''
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ
ਪੀੜਤ ਨੂੰ ਫਰਜ਼ੀ CBI ਅਫਸਰ ਦੱਸ ਕੇ ਪਾਇਆ ਦਬਾਅ
ਸ਼ਿਕਾਇਤਕਰਤਾ ਨੂੰ ਇਨਾਮੀ ਰਾਸ਼ੀ ਵਜੋਂ ਕਰੋੜਾਂ ਜਿੱਤਣ ਲਈ ਸਿਰਫ਼ 2.91 ਲੱਖ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਬਾਅਦ 'ਚ ਇੱਕ ਔਰਤ ਨੇ, ਇੱਕ CBI ਅਧਿਕਾਰੀ ਦੇ ਰੂਪ 'ਚ, ਉਸ ‘ਤੇ ਪੁਰਸਕਾਰ ਦੀ ਰਕਮ ਦੇਣ ਲਈ ਦਬਾਅ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।