ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

12/14/2017 4:19:45 AM

ਲੁਧਿਆਣਾ(ਰਿਸ਼ੀ)-ਚੰਗੇ ਘਰ 'ਚ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਵੱਲੋਂ 1.30 ਲੱਖ ਦੀ ਠੱਗੀ ਮਾਰਨ ਦੀ ਸੂਚਨਾ ਮਿਲੀ ਹੈ। ਇਸ ਮਾਮਲੇ 'ਚ ਥਾਣਾ ਐੱਸ. ਬੀ. ਐੱਸ. ਨਗਰ ਦੀ ਪੁਲਸ ਨੇ ਡੇਢ ਸਾਲ ਦੀ ਜਾਂਚ ਦੇ ਬਾਅਦ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਖਮਿੰਦਰਜੀਤ ਸਿੰਘ ਅਨੁਸਾਰ ਦੋਸ਼ੀ ਦੀ ਪਛਾਣ ਗਣਪਤੀ ਮੈਚ ਮੇਕਰ ਦੇ ਸੁਨੀਲ ਕੁਮਾਰ ਕਾਲੜਾ ਨਿਵਾਸੀ ਰੇਲਵੇ ਕਾਲੋਨੀ, ਸਵਰਨ ਪੈਲੇਸ ਰੋਡ ਵਜੋਂ ਹੋਈ ਹੈ। ਪੁਲਸ ਨੂੰ ਮਈ 2016 'ਚ ਦਿੱਤੀ ਸ਼ਿਕਾਇਤ 'ਚ ਤਾਨੀਆ ਗੁਪਤਾ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਨੂੰ ਚੰਗੇ ਘਰ 'ਚ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਪਹਿਲਾਂ 1 ਲੱਖ 30 ਹਜ਼ਾਰ ਰੁਪਏ ਲੈ ਲਏ ਅਤੇ ਬਾਅਦ 'ਚ ਟਾਲ-ਮਟੋਲ ਕਰਨ ਲੱਗਾ ਤੇ ਕੁਝ ਸਮੇਂ ਬਾਅਦ ਆਪਣਾ ਮੋਬਾਇਲ ਨੰਬਰ ਵੀ ਬਦਲ ਲਿਆ, ਜਦੋਂ ਉਹ ਉਸ ਨੂੰ ਮਿਲਣ ਲਈ ਦਫਤਰ ਗਈ ਤਾਂ ਉਹ ਬੰਦ ਪਿਆ ਸੀ, ਜਿਸ ਦੇ ਬਾਅਦ ਖੁਦ ਨਾਲ ਹੋਈ ਠੱਗੀ ਬਾਰੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।


Related News