ਮੈਟਰੀਮੋਨੀਅਲ ਸਾਈਟਾਂ ’ਤੇ ਔਰਤਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਠੱਗਣ ਵਾਲਾ ਕਾਬੂ

Friday, May 17, 2024 - 03:59 PM (IST)

ਮੈਟਰੀਮੋਨੀਅਲ ਸਾਈਟਾਂ ’ਤੇ ਔਰਤਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਠੱਗਣ ਵਾਲਾ ਕਾਬੂ

ਲੁਧਿਆਣਾ (ਜ.ਬ.) : ਮੈਟਰੀਮੋਨੀਅਲ ਸਾਈਟਸ ’ਤੇ ਔਰਤਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਹੜੱਪਣ ਵਾਲੇ ਮੁਲਜ਼ਮ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹਿਆ ਗਿਆ ਮੁਲਜ਼ਮ ਵਿਪਨ ਕੁਮਾਰ ਹੈ, ਜੋ ਕਿ ਹਰਿਦੁਆਰ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਨੂੰ ਫੜ੍ਹ ਕੇ ਅਦਾਲਤ ’ਚ ਪੇਸ਼ ਕੀਤਾ ਹੈ, ਜਿੱਥੋਂ ਉਸ ਨੂੰ ਪੁਲਸ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਮੁਲਜ਼ਮ ਵਿਪਨ ਕੁਮਾਰ ਕਾਫੀ ਸ਼ਾਤਿਰ ਵਿਅਕਤੀ ਹੈ, ਜੋ ਕਿ ਸੋਸ਼ਲ ਸਾਈਟਸ ਅਤੇ ਮੈਟਰੀਮੋਨੀਅਲ ਸਾਈਟਸ ’ਤੇ ਉਨ੍ਹਾਂ ਔਰਤਾਂ ਨੂੰ ਲੱਭਦਾ ਸੀ, ਜੋ ਕਿ ਜੀਵਨ ਸਾਥੀ ਦੀ ਭਾਲ ਵਿਚ ਸਨ। ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਲੈਂਦਾ ਸੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਵਿਚ ਲੈ ਕੇ ਉਨ੍ਹਾਂ ਤੋਂ ਉਧਾਰ ਪੈਸੇ ਮੰਗਦਾ ਸੀ। ਇਸ ਤਰ੍ਹਾਂ ਕਰ ਕੇ ਮੁਲਜ਼ਮ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲੈਂਦਾ ਸੀ। ਫਿਰ ਉਨ੍ਹਾਂ ਨਾਲ ਗੱਲ ਕਰਨਾ ਬੰਦ ਕਰ ਦਿੰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਕਈ ਔਰਤਾਂ ਨਾਲ ਧੋਖਾਦੇਹੀ ਕੀਤੀ ਹੈ ਅਤੇ ਲਗਭਗ 1 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਫਿਲਹਾਲ ਪੁਲਸ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ।
 


author

Babita

Content Editor

Related News