ਪੰਜਾਬ ''ਚ ਫਿਰ ਹੋਈ ਫ਼ਾਇਰਿੰਗ! ਸਕੂਲ ''ਚ ਪੜ੍ਹਦੇ ਵਿਦਿਆਰਥੀਆਂ ਨੇ ਕੱਢੀ ਪੁਰਾਣੀ ਰੰਜਿਸ਼
Saturday, Jul 20, 2024 - 10:58 AM (IST)
ਲੁਧਿਆਣਾ (ਜਗਰੂਪ)- ਬੀਤੇ ਦਿਨੀਂ ਵਾਹਨਾਂ ਦੀ ਆਪਸੀ ਟੱਕਰ ਨੂੰ ਲੈ ਕੇ 2 ਧਿਰਾਂ ’ਚੋਂ ਇਕ ਧਿਰ ਵੱਲੋਂ ਗੋਲ਼ੀਆਂ ਚਲਾਉਣ ਦੇ ਮਾਮਲੇ ਬਾਰੇ ਅਜੇ ਥਾਣਾ ਜਮਾਲਪੁਰ ਦੀ ਪੁਲਸ ਨੂੰ ਕੋਈ ਸੁਰਾਗ ਹੱਥ ਨਹੀਂ ਲੱਗਾ ਕਿ ਕੱਲ ਫਿਰ ਤੋਂ ਚੌਕੀ ਮੁੰਡੀਆਂ ਕਲਾਂ ਦੇ ਅਧੀਨ ਆਉਂਦੇ ਫੁੱਟਬਾਲ ਗਰਾਊਂਡ ’ਚ 2 ਲੜਕਿਆਂ ਦੀ ਆਪਸੀ ਪੁਰਾਣੀ ਸਕੂਲੀ ਰੰਜਿਸ਼ ਨੂੰ ਲੈ ਕੇ ਦੁਸ਼ਮਣੀ ਕੱਢਦੇ ਹੋਏ ਇਕ ਪੁਰਾਣੇ ਵਿਦਿਆਰਥੀ ਨੇ ਫਾਇਰਿੰਗ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਲੋਕਾਂ ਲਈ ਅਲਟੀਮੇਟਮ! 5 ਦਿਨ ਦੇ ਅੰਦਰ-ਅੰਦਰ ਹਰ ਕਿਸੇ ਨੂੰ ਕਰਨਾ ਪਵੇਗਾ ਇਹ ਕੰਮ
ਅੱਜ ਸ਼ਾਮੀ ਮੁੰਡੀਆਂ ਕਲਾਂ ਦੇ ਫੁੱਟਬਾਲ ਗਰਾਊਂਡ ’ਚ ਇਕ ਲੜਕਾ ਅੰਕਿਤ ਪੁੱਤਰ ਗੋਪਾਲ ਗੇਮ ਕਰਦਾ ਸੀ। ਇਸ ਦੌਰਾਨ 3 ਲੜਕੇ ਐਕਟਿਵਾ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਅੰਕਿਤ ’ਤੇ ਤੇਜ਼ ਹਥਿਆਰ ਨਾਲ ਹਮਲਾ ਕਰਰ ਦਿੱਤਾ, ਜਿਸ ਕਾਰਨ ਉਹ ਜਾਨ ਬਚਾਉਣ ਲਈ ਗਰਾਊਂਡ ’ਚ ਭੱਜਿਆ, ਜਿਸ ’ਤੇ ਇਕ ਲੜਕੇ ਨੇ ਉਸ ’ਤੇ ਦੇਸੀ ਕੱਟੇ ਨਾਲ ਫਾਇਰ ਕਰ ਦਿੱਤਾ। ਅੰਕਿਤ ਦੇ ਵੱਡੇ ਭਰਾ ਵਿਸ਼ਾਲ ਨੇ ਉਸ ਨੂੰ ਹਸਪਤਾਲ ਪਹੁੰਚਿਆ।
ਇਹ ਖ਼ਬਰ ਵੀ ਪੜ੍ਹੋ - ਫ਼ੌਜ ਦੇ ਟਰੱਕ ਨਾਲ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਦੀ ਟੱਕਰ ਨਾਲ ਲੱਗੀਆਂ 5 ਪਲਟੀਆਂ
ਪੁਲਸ ਨੇ ਫਾਇਰਿੰਗ ਦੀ ਗੱਲ ਨਕਾਰੀ
ਇਸ ਸਬੰਧ ’ਚ ਚੌਕੀ ਇੰਚਾਰਜ ਸੁਰਜੀਤ ਸੈਣੀ ਨੇ ਕਿਹਾ ਕਿ ਫਾਇਰਿੰਗ ਵਰਗਾ ਕੁਝ ਨਹੀਂ ਹੋਇਆ। ਇਨ੍ਹਾਂ ਦੀ ਸਕੂਲ ਪੜ੍ਹਦਿਆਂ ਦੀ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਅੱਜ ਇਨ੍ਹਾਂ ਦੀ ਬਹਿਸ ਤੋਂ ਬਾਅਦ ਹੱਥੋਪਾਈ ਹੋਈ ਹੈ। ਇਸ ਸਬੰਧ ’ਚ ਜੇਕਰ ਕਿਸੇ ਵਿਅਕਤੀ ਦੀ ਕੋਈ ਸ਼ਿਕਾਇਤ ਆਏਗੀ ਤਾਂ ਪੁਲਸ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8