ਕੈਨੇਡਾ ''ਚ ਫ਼ਾਇਰਿੰਗ ਕਾਰਨ ਮਾਰੇ ਗਏ ਪੰਜਾਬੀ ਮੁੰਡਿਆਂ ਦੀ ਮ੍ਰਿਤਕ ਦੇਹ ਪਹੁੰਚੀ ਪੰਜਾਬ, ਨਹੀਂ ਵੇਖ ਹੁੰਦੇ ਪਰਿਵਾਰ ਦੇ ਹੰਝੂ
Thursday, Dec 25, 2025 - 06:39 PM (IST)
ਬੁਢਲਾਡਾ (ਬਾਂਸਲ): ਕੈਨੇਡਾ ਗਏ ਬੁਢਲਾਡਾ ਖੇਤਰ ਦੇ 2 ਨੌਜਵਾਨ, ਜਿਨ੍ਹਾਂ ਵਿਚੋਂ ਲੰਘੀ 11 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗਈ ਗੋਲੀਬਾਰੀ ਦੌਰਾਨ 1 ਦੀ ਮੌਤ ਹੋ ਗਈ ਸੀ, ਅਤੇ ਦੂਸਰੇ ਦੀ ਦਹਿਲ ਅਤੇ ਡਰ ਕਾਰਨ ਮੌਤ ਹੋ ਗਈ ਸੀ। ਦੋਨੋਂ ਮ੍ਰਿਤਕਾਂ ਦੀਆਂ ਲਾਸ਼ਾਂ 13 ਦਿਨਾਂ ਬਾਅਦ ਪਿੰਡ ਪੁੱਜੀਆਂ, ਜਿਨ੍ਹਾਂ 'ਚੋਂ ਪਿੰਡ ਬਰ੍ਹੇ ਨਿਵਾਸੀ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ (27) ਦਾ ਗਮਗੀਨ ਮਾਹੌਲ 'ਚ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਸਰੀਰ ਨੂੰ ਅਗਨੀ ਗੁਰਦੀਪ ਦੇ ਚਾਚਾ ਦਰਸ਼ਨ ਸਿੰਘ ਬਰ੍ਹੇ ਨੇ ਵਿਖਾਈ। ਮ੍ਰਿਤਕ ਗੁਰਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਤੇ ਪਤਨੀ ਨੂੰ ਰੋਂਦਿਆਂ ਛੱਡ ਗਿਆ ਹੈ।
ਇਸੇ ਤਰ੍ਹਾਂ ਉਡਤ ਸੈਦੇਵਾਲਾ ਰਣਵੀਰ ਸਿੰਘ ਗਿੱਲ ਦਾ ਸਸਕਾਰ ਮੌਕੇ ਵੀ ਲੋਕ ਵੱਡੀ ਗਿਣਤੀ 'ਚ ਹਾਜਰ ਸਨ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਗਿੱਲ, ਚਾਚਾ ਮੇਜਰ ਸਿੰਘ ਗਿੱਲ, ਹਰਵਿੰਦਰ ਸਿੰਘ ਬਿੱਲੂ, ਕੁਲਵੰਤ ਸਿੰਘ ਬੁਢਲਾਡਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੌਜਵਾਨਾਂ ਦੇ ਕਾਤਲਾਂ ਨੂੰ ਸਖਤ ਸਜਾਵਾਂ ਦਿਵਾਈਆ ਜਾਣ।
