ਪੰਜਾਬ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
Wednesday, Dec 24, 2025 - 11:52 AM (IST)
ਲੁਧਿਆਣਾ (ਸੰਨੀ) : ਡ੍ਰੰਕਨ ਡ੍ਰਾਈਵ ’ਤੇ ਨਕੇਲ ਕੱਸਣ ਲਈ ਸ਼ਹਿਰ ਦੀ ਪੁਲਸ ਨੇ ਨਾਕਿਆਂ ਦੀ ਗਿਣਤੀ ਫਿਰ ਵਧਾ ਦਿੱਤੀ ਹੈ। ਪੁਲਸ ਵਿਭਾਗ ਨੂੰ ਕੁਝ ਨਵੇਂ ਆਲਕੋਮੀਟਰ ਮਿਲ ਚੁੱਕੇ ਹਨ ਅਤੇ ਕੁਝ ਨੂੰ ਰਿਪੇਅਰ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਪੁਲਸ ਵਲੋਂ ਰੂਟੀਨ ਵਿਚ ਹਫਤੇ ਦੇ 3 ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਡ੍ਰੰਕਨ ਡ੍ਰਾਈਵ ਦੇ 4 ਨਾਕੇ ਲਗਾਏ ਜਾ ਹਰੇ ਸਨ, ਜਿਨ੍ਹਾਂ ਦੀ ਸੁਪਰਵਿਜ਼ਨ ਏ. ਸੀ. ਪੀ. ਰੈਂਕ ਦੇ ਅਧਿਕਾਰੀ ਕਰਦੇ ਹਨ ਪਰ ਪੁਲਸ ਵਿਭਾਗ ਦੇ 2 ਆਲਕੋਮੀਟਰ ਖਰਾਬ ਹੋਣ ਕਾਰਨ ਨਾਕਿਆਂ ਦੀ ਗਿਣਤੀ ਅੱਧੀ ਰਹਿ ਗਈ ਸੀ ਪਰ ਹੁਣ ਇਕ ਵਾਰ ਫਿਰ ਪੁਲਸ ਕੋਲ ਨਵੇਂ ਆਲਕੋਮੀਟਰ ਆ ਜਾਣ ਕਾਰਨ ਨਾਕਿਆਂ ਦੀ ਗਿਣਤੀ ਫਿਰ ਤੋਂ 4 ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ, ਹਾਈਵੇਅ ਤੋਂ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਇਹ ਟੋਲ ਪਲਾਜ਼ਾ
ਬੀਤੇ ਹਫਤੇ ਵੀ ਪੁਲਸ ਨੇ ਡ੍ਰੰਕਨ ਡ੍ਰਾਈਵਿੰਗ ਦੇ 130 ਚਲਾਨ ਕੀਤੇ ਹਨ। ਨਾਕਿਆਂ ’ਤੇ ਵਾਹਨ ਚਾਲਕਾਂ ਨੂੰ ਰੋਕ ਕੇ ਆਲਕੋਮੀਟਰ ਦੀ ਮਦਦ ਨਾਲ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਅਲਕੋਹਲ ਦਾ ਟੈਸਟ ਪਾਜ਼ੇਟਿਵ ਆਉਣ ’ਤੇ ਮੌਕੇ ’ਤੇ ਹੀ ਚਲਾਨ ਕਰ ਦਿੱਤਾ ਜਾਂਦਾ ਹੈ, ਜਿਸ ਦੀ ਜੁਰਮਾਨਾ ਰਾਸ਼ੀ 5000 ਰੁਪਏ ਹੈ। ਇਸ ਦੇ ਨਾਲ ਹੀ ਡ੍ਰਾਈਵਿੰਗ ਲਾਇਸੈਂਸ ਵੀ 3 ਮਹੀਨੇ ਲਈ ਸਸਪੈਂਡ ਕਰਨ ਦੀ ਵਿਵਸਥਾ ਹੈ, ਜਿਸ ਦੀ ਸੂਚੀ ਆਰ. ਟੀ. ਓ. ਵਿਭਾਗ ਨੂੰ ਭੇਜੀ ਜਾਂਦੀ ਹੈ। ਪੁਲਸ ਵਲੋਂ ਹਫਤੇ ਵਿਚ 3 ਦਿਨ ਲਗਾਏ ਜਾ ਰਹੇ ਨਾਕਿਆਂ ਦੌਰਾਨ ਹਰ ਦਿਨ ਨਾਕਿਆਂ ਦੀ ਲੋਕੇਸ਼ਨ ਬਦਲ ਦਿੱਤੀ ਜਾਂਦੀ ਹੈ, ਤਾਂ ਕਿ ਵੱਧ ਤੋਂ ਵੱਧ ਸ਼ਹਿਰ ਨੂੰ ਕਵਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਨਾਭਾ : ਪਲਾਂ 'ਚ ਉਜੜ ਗਿਆ ਪਰਿਵਾਰ, ਪੁੱਤ ਦੀ ਮੌਤ ਦੇ ਸਦਮੇ 'ਚ ਮਾਂ ਨੇ ਵੀ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
