ਪੰਜਾਬ ''ਚ ਵੱਡੀ ਘਟਨਾ, ਪਤੀ ਨੇ ਪਤਨੀ ਦੇ ਦੋ ਬੱਚਿਆਂ ਨੂੰ ਨਹਿਰ ''ਚ ਦਿੱਤਾ ਧੱਕਾ, ਫਿਰ ਆਪ ਵੀ ਮਾਰੀ ਛਾਲ
Friday, Dec 26, 2025 - 06:17 PM (IST)
ਅਬੋਹਰ- ਅਬੋਹਰ ਵਿਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਅਤੇ ਦੋ ਨਿੱਕੇ ਬੱਚਿਆਂ ਨੂੰ ਨਿਹਰ ਵਿੱਚ ਧੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਤਿੰਨ ਮਹੀਨੇ ਦਾ ਬੱਚਾ ਨਹਿਰ ਦੇ ਤੇਜ਼ ਵਹਾਅ ਵਿੱਚ ਵਹਿ ਗਿਆ, ਜਿਸ ਦੀ ਤਲਾਸ਼ ਪੁਲਸ ਵੱਲੋਂ ਜਾਰੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਬੋਹਰ ਦੇ ਢਾਣੀ ਵਿਸ਼ੇਸ਼ਰ ਨਾਥ ਨੇੜੇ ਇਕ ਵਿਅਕਤੀ ਆਪਣੀ ਪਤਨੀ ਅਤੇ ਦੋ ਬੱਚਿਆਂ, ਇਕ ਦੋ ਸਾਲਾ ਅਤੇ ਇਕ ਤਿੰਨ ਮਹੀਨੇ ਦੇ ਬੱਚੇ ਨਾਲ ਨਹਿਰ ਕਿਨਾਰੇ ਪਹੁੰਚਿਆ। ਜਿਥੇ ਉਸ ਨੇ ਪਹਿਲਾਂ ਦੋਵੇਂ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਵੀ ਪਾਣੀ ਵਿੱਚ ਧੱਕ ਦਿੱਤਾ। ਕੁਝ ਪਲਾਂ ਬਾਅਦ ਉਸ ਨੇ ਖੁਦ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਇਸ ਦੌਰਾਨ ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਹਿੰਮਤ ਦਿਖਾਉਂਦਿਆਂ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ। ਰਾਹਗੀਰਾਂ ਦੀ ਮਦਦ ਨਾਲ ਔਰਤ, ਉਸ ਦਾ ਪਤੀ ਅਤੇ ਦੋ ਸਾਲਾ ਬੱਚੇ ਨੂੰ ਨਹਿਰ ਤੋਂ ਬਾਹਰ ਕੱਢ ਲਿਆ ਗਿਆ, ਪਰ ਤਿੰਨ ਮਹੀਨੇ ਦਾ ਬੱਚਾ ਪਾਣੀ ਵਿੱਚ ਵਹਿ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੱਚੇ ਦੀ ਤਲਾਸ਼ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੀੜਤ ਔਰਤ ਵੀਨਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਫਾਰਮ ਵੱਲ ਜਾ ਰਹੀ ਸੀ। ਉਸ ਮੁਤਾਬਕ ਪਤੀ ਨੇ ਪੈਸੇ ਲੈਣ ਜਾਣ ਦੇ ਬਹਾਨੇ ਨਾਲ ਉਸ ਨੂੰ ਨਾਲ ਲੈ ਕੇ ਗਿਆ ਸੀ ਅਤੇ ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ। ਔਰਤ ਨੇ ਦੱਸਿਆ ਕਿ ਨਹਿਰ ’ਤੇ ਰੁਕਣ ਸਮੇਂ ਪਤੀ ਨੇ ਕਿਹਾ ਕਿ ਉਸ ਪਾਣੀ ਵਿੱਚ ਲੱਡੂ ਤਾਰਣੇ ਹਨ, ਪਰ ਅਚਾਨਕ ਉਸ ਦੇ ਪਤੀ ਨੇ ਉਸ ਦੇ ਸੋ ਰਹੇ ਤਿੰਨ ਮਹੀਨੇ ਦੇ ਬੱਚੇ ਅਤੇ ਦੋ ਸਾਲਾ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਫਿਰ ਉਸ ਨੂੰ ਵੀ ਧੱਕ ਦਿੱਤਾ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਘਟਨਾ ਤੋਂ ਬਾਅਦ ਔਰਤ ਦੀ ਤਬੀਅਤ ਵਿਗੜ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ ਪਤੀ-ਪਤਨੀ ਦੋਵੇਂ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਨਹਿਰ ਵਿੱਚ ਬਹਿ ਗਏ ਤਿੰਨ ਮਹੀਨੇ ਦੇ ਬੱਚੇ ਦੀ ਤਲਾਸ਼ ਜਾਰੀ ਹੈ ਅਤੇ ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
