ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੋਈ ਮੈਗਾ PTM! ਵਿਦਿਆਰਥੀਆਂ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਵੱਡਾ ਬਿਆਨ
Saturday, Dec 20, 2025 - 06:54 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਸਕੂਲਾਂ ਦਾ ਸਿੱਖਿਆ ਪੱਧਰ ਸਿਖਰਲੇ ਮੁਕਾਮ 'ਤੇ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਦੇ 40 ਸਰਕਾਰੀ ਸਕੂਲਾਂ ਵਿਚ ਹੁਨਰ ਸਿਖਲਾਈ ਦੇ ਕੇ ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਉਜਵਲ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਯੋਜਿਤ ਮੈਗਾ ਪੀ. ਟੀ. ਐੱਮ. ਅਤੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਵਰਕਸ਼ਾਪ ਮੌਕੇ ਕੀਤਾ। ਵਿਦਿਆਰਥੀ ਅਤੇ ਵਿਦਿਆਰਥਣਾਂ ਸਰਕਾਰੀ ਸਕੂਲਾਂ ਵਿੱਚ ਟਰਾਂਸਪੋਰਟ, ਸੁਰੱਖਿਆ ਦੀ ਸਹੂਲਤ ਨਾਲ ਸਿੱਖਿਆ ਗ੍ਰਹਿਣ ਕਰ ਰਹੇ ਹਨ। ਸਿੱਖਿਆ ਮੰਤਰੀ ਨੇ 10 2, ਮੈਟ੍ਰਿਕ, ਮਿਡਲ ਪ੍ਰੀਖਿਆਂ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਮੀਂਹ! Alert ਰਹਿਣ ਇਹ ਜ਼ਿਲ੍ਹੇ, ਮੌਸਮ ਵਿਭਾਗ ਨੇ 24 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ ਆਈ. ਏ. ਐੱਸ, ਇੰਦਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸਮਸ਼ੇਰ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਨੀਰਜ ਕੁਮਾਰ ਵਰਮਾ ਪ੍ਰਿੰਸੀਪਲ, ਮੰਚ ਸੰਚਾਲਕ ਸੀਮਾ ਜੱਸਲ ਅਤੇ ਮੀਨਾ ਕੁਮਾਰੀ, ਜਵਨੀਤ ਅਮਰਤ, ਸੰਗੀਤਾ ਗੇਰਾ, ਨਰੇਸ਼ ਕੁਮਾਰੀ, ਜੇ.ਪੀ ਸਿੰਘ, ਮਨਦੀਪ ਕੌਰ, ਅਨਾਮਿਕਾ ਸ਼ਰਮਾ, ਕਵਿਤਾ ਬੇਦੀ, ਕੈਪਟਨ ਜਰਨੈਲ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ: Punjab: ਜੰਗ ਦਾ ਮੈਦਾਨ ਬਣਿਆ ਖੇਤ! ਪ੍ਰਵਾਸੀ ਮਜ਼ਦੂਰਾਂ ਕਰਕੇ ਹੋ ਗਈ ਫਾਇਰਿੰਗ, ਕੰਬਿਆ ਪੂਰਾ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
