ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 4 ਨਾਮਜ਼ਦ
Saturday, Feb 08, 2025 - 03:55 PM (IST)
![ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 4 ਨਾਮਜ਼ਦ](https://static.jagbani.com/multimedia/2025_2image_15_55_330616392fir.jpg)
ਗੁਰੂਹਰਸਹਾਏ (ਕਾਲੜਾ) : ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਕੁੜੀ ਨੇ ਦੱਸਿਆ ਕਿ ਉਹ ਮਿਤੀ 12 ਦਸੰਬਰ 2024 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਡ ਲਈ ਬੱਸ ’ਤੇ ਸਵਾਰ ਹੋ ਕੇ ਗਈ ਸੀ, ਪਰ ਤਕਰੀਬਨ ਰਾਤ 9.30 ਵਜੇ ਬੱਸ ਅੱਗੇ ਜਲਾਲਾਬਾਦ ਨਾ ਜਾਣ ਕਰਕੇ ਗੋਲੂ ਕਾ ਮੋੜ ਉਤਰ ਗਈ।
ਇੱਥੇ ਕੁੱਝ ਲੋਕਾਂ ਨੇ ਕਿਹਾ ਕਿ ਅਸੀਂ ਤੇਰੇ ਰਿਸ਼ਤੇਦਾਰ ਹਾਂ ਅਤੇ ਤੈਨੂੰ ਤੇਰੇ ਪਿੰਡ ਛੱਡ ਦਿਆਂਗੇ। ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਮੁੰਡੇ ਨੇ ਉਸ ਦੇ ਮੂੰਹ ’ਤੇ ਸਪਰੇਅ ਛਿੜਕ ਦਿੱਤੀ ਤੇ ਇਹ ਚਾਰੇ ਜਣੇ ਉਸ ਨੂੰ ਕਿਸੇ ਮੋਟਰ ’ਤੇ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।