ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 22 ਫਰਵਰੀ ਨੂੰ ਕੀਤੀ ਜਾਵੇਗੀ ਕਾਨਫਰੰਸ
Saturday, Feb 21, 2026 - 05:21 PM (IST)
ਜਲਾਲਾਬਾਦ (ਆਦਰਸ਼,ਜਤਿੰਦਰ) : 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਆਪਣੀਆ ਗਤੀਆ ਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ 22 ਫਰਵਰੀ ਨੂੰ ਹਲਕਾ ਜਲਾਲਾਬਾਦ ਦੇ ਪਿੰਡ ਜੈਮਲਵਾਲਾ ਦੀ ਦਾਣਾ ਮੰਡੀ ’ਚ ਇਕ ਵਿਸ਼ੇਸ਼ ਕਾਨਫਰੰਸ ਸਵੇਰੇ 10 ਵਜੇ ਤੋਂ 3 ਵਜੇ ਤੱਕ ਰੱਖੀ ਗਈ ਹੈ। ਕਾਨਫਰੰਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਰਾਜ ਗੁਰਪ੍ਰੀਤ ਸਿੰਘ ਘਾਂਗਾ ਨੇ ਦੱਸਿਆ ਕਿ ਕਾਨਫਰੰਸ ’ਚ ਅਮ੍ਰਿੰਤਪਾਲ ਸਿੰਘ ਦੇ ਪਿਤਾ ਤਰਸਮੇ ਸਿੰਘ, ਫਰੀਦਕੋਟ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ, ਬਾਈ ਭਾਨਾ ਸਿੱਧੂ ਅਤੇ ਬਾਈ ਲੱਖਾ ਸਿਧਾਣਾ ਵਿਸ਼ੇਸ਼ ਤੌਰ ’ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਹਲਕਾ ਇੰਚਰਾਜ ਗੁਰਪ੍ਰੀਤ ਸਿੰਘ ਘਾਂਗਾ ਨੇ ਦੱਸਿਆ ਕਿ ਅਮ੍ਰਿੰਤਪਾਲ ਸਿੰਘ ਪੰਜਾਬੀ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਂਦਾ ਸੀ ਅਤੇ ਅਮ੍ਰਿੰਤ ਛਕਾਉਣ ਦੀ ਪ੍ਰੇਰਨਾ ਦਿੰਦਾ ਸੀ ਅਮ੍ਰਿਤ ਛਕਾਉਣ ਦੀ ਸਜਾ ਮਿਲੀ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਅਵਾਜ ਚੁੱਕਣ ਨੂੰ ਲੈ ਕੇ ਡਿਬਰੁਗੜ੍ਹ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਹੈ।
ਹਲਕਾ ਇੰਚਰਾਜ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਨਫਰੰਸ ’ਚ ਵੱਧ ਤੋਂ ਵੱਧ ਪੁੱਜਣ ਤਾਂ ਕਿ ਤੁਸੀ ਆਪਣੀ ਆਉਣ ਵਾਲੀ ਨਸ਼ ਪੁੱਤਰ ਪੋਤਰੇ ਬਚਾਉਣੇ ਹਨ ਤਾਂ ਅੰਮ੍ਰਿਤਪਾਲ ਸਿੰਘ ਦਾ ਸਾਥ ਜ਼ਰੂਰ ਦਿਓ। ਹਲਕਾ ਇੰਚਰਾਜ ਗੁਰਪ੍ਰੀਤ ਸਿੰਘ ਘਾਂਗਾ ਨੇ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦੇਈ ਤਾਂ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਭਾਈ ਅਮ੍ਰਿੰਤਪਾਲ ਸਿੰਘ ਜੀ ਦੀ ਸਰਕਾਰ ਬਣਾ ਸਕੀਏ।
