ਕੀ ਬਣੂ ਪੰਜਾਬ ਦਾ? ਸਕੂਲੀ ਵਿਦਿਆਰਥੀ ਬਣਨ ਲੱਗੇ 'ਗੈਂਗਸਟਰ'!15 ਲੱਖ ਫ਼ਿਰੌਤੀ ਮਾਮਲੇ 'ਚ 4 Students ਗ੍ਰਿਫ਼ਤਾਰ

Saturday, Feb 21, 2026 - 11:21 AM (IST)

ਕੀ ਬਣੂ ਪੰਜਾਬ ਦਾ? ਸਕੂਲੀ ਵਿਦਿਆਰਥੀ ਬਣਨ ਲੱਗੇ 'ਗੈਂਗਸਟਰ'!15 ਲੱਖ ਫ਼ਿਰੌਤੀ ਮਾਮਲੇ 'ਚ 4 Students ਗ੍ਰਿਫ਼ਤਾਰ

ਫਾਜ਼ਿਲਕਾ (ਸੁਨੀਲ ਨਾਗਪਾਲ): ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਵਿਚਾਲੇ ਹੁਣ ਵਿਦਿਆਰਥੀ ਵੀ ਗਲਤ ਰਾਹਾਂ 'ਤੇ ਤੁਰਨ ਲੱਗ ਪਏ ਹਨ। ਕੁਝ ਦਿਨ ਪਹਿਲਾਂ ਇਕ ਲਾਅ ਕਾਲਜ ਵਿਚ ਕਲਾਸਰੂਮ 'ਚ ਇਕ ਵਿਦਿਆਰਥੀ ਨੇ ਸਾਥੀ ਵਿਦਿਆਰਥਣ ਨੂੰ ਗੋਲ਼ੀ ਮਾਰਨ ਮਗਰੋਂ ਖ਼ੁਦਕੁਸ਼ੀ ਕਰ ਲਈ ਸੀ। ਇਕ ਵਿਦਿਆਰਥੀ ਕੋਲ ਇਹ ਹਥਿਆਰ ਕਿਵੇਂ ਪਹੁੰਚ ਗਿਆ ਤੇ ਉਹ ਕਲਾਸਰੂਮ ਤਕ ਉਹ ਹਥਿਆਰ ਕਿਵੇਂ ਲੈ ਗਿਆ, ਇਹ ਅਜੇ ਤਕ ਵੀ ਵੱਡਾ ਸਵਾਲ ਬਣਿਆ ਹੋਇਆ ਹੈ ਤੇ ਹੁਣ ਤਾਜ਼ਾ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਦੁਕਾਨਦਾਰ ਤੋਂ 15 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਸ ਨੇ 4 ਸਕੂਲੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਥਾਣਾ ਬਹਾਵਵਾਲਾ ਦੇ ਅਧੀਨ ਪੈਂਦੇ ਪਿੰਡ ਅਮਰਪੁਰਾ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਪੁੱਤਰ ਲਾਲਚੰਦ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ, ਉਸ ਨੇ ਦੱਸਿਆ ਕਿ ਅਬੋਹਰ ਵਿਚ ਉਸ ਦੀ ਮੋਬਾਈਲ ਦੀ ਦੁਕਾਨ ਹੈ। ਉਸ ਨੂੰ ਇਕ ਫ਼ੋਨ ਆਇਆ ਤੇ ਉਸ ਤੋਂ 15 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ। ਉਸ ਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦੇ ਪਰਿਵਾਰ ਦਾ ਨੁਕਸਾਨ ਕਰ ਦੇਣਗੇ। 

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਗਿਆ ਤੇ ਫਿਰੌਤੀ ਮੰਗਣ ਵਾਲੇ 4 ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਾਰੇ ਸਕੂਲੀ ਵਿਦਿਆਰਥੀ ਹਨ, ਇਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਇੱਕੋ ਸਕੂਲ ਵਿਚ ਪੜ੍ਹਦੇ ਸਨ। ਉਨ੍ਹਾਂ ਕੋਲੋਂ ਮੋਬਾਈਲ ਤੇ ਸਿੰਮ ਵੀ ਬਰਾਮਦ ਕਰ ਲਿਆ ਗਿਆ ਹੈ। 


author

Anmol Tagra

Content Editor

Related News