ਪੰਜਾਬ ਦੇ ਇਸ ਪਿੰਡ ''ਚ ਫੈਲ ਗਈ ਬੀਮਾਰੀ! ਕੁੜੀ ਦੀ ਲਈ ਜਾਨ, ਜਵਾਕਾਂ ਨੂੰ ਵੱਧ ਖ਼ਤਰਾ (ਵੀਡੀਓ)

Saturday, Feb 28, 2026 - 01:17 PM (IST)

ਪੰਜਾਬ ਦੇ ਇਸ ਪਿੰਡ ''ਚ ਫੈਲ ਗਈ ਬੀਮਾਰੀ! ਕੁੜੀ ਦੀ ਲਈ ਜਾਨ, ਜਵਾਕਾਂ ਨੂੰ ਵੱਧ ਖ਼ਤਰਾ (ਵੀਡੀਓ)

ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ 'ਚ ਪੀਲੀਏ ਨੇ ਦਸਤਕ ਦੇ ਦਿੱਤੀ ਹੈ। ਪਿੰਡ 'ਚ 12 ਸਾਲਾ ਇਕ ਬੱਚੀ ਦੀ ਪੀਲੀਏ ਕਾਰਨ ਮੌਤ ਹੋ ਚੁੱਕੀ ਹੈ, ਹਾਲਾਂਕਿ ਇਲਾਕੇ ਦੀ ਮੈਡੀਕਲ ਅਫ਼ਸਰ ਰੇਖਾ ਭੱਟੀ ਨੇ ਦੱਸਿਆ ਕਿ ਉਕਤ ਬੱਚੀ ਪਹਿਲਾਂ ਹੀ ਬੀਮਾਰ ਸੀ। ਉਸ ਨੂੰ ਬੁਖ਼ਾਰ ਵੀ ਸੀ ਅਤੇ ਇਮੀਊਨਿਟੀ ਵੀ ਕਮਜ਼ੋਰ ਸੀ। ਉਨ੍ਹਾਂ ਦੱਸਿਆ ਕਿ ਉਕਤ ਬੱਚੀ ਦਾ ਕਿਸੇ ਆਰ. ਐੱਮ. ਪੀ. ਡਾਕਟਰ ਕੋਲੋਂ ਇਲਾਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁੱਲ 12 ਬੱਚਿਆਂ ਦੇ ਸੈਂਪਲ ਪਿੰਡ 'ਚੋਂ ਲਏ ਗਏ ਹਨ, ਜਿਨ੍ਹਾਂ ਨੂੰ ਪੀਲੀਆ ਹੋਇਆ ਹੈ ਅਤੇ 6 ਬੱਚਿਆਂ ਨੂੰ ਰੈਫ਼ਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ

ਉਨ੍ਹਾਂ ਕਿਹਾ ਕਿ ਅੱਜ ਪੂਰੇ ਪਿੰਡ 'ਚੋਂ 100 ਸੈਂਪਲ ਲਏ ਗਏ ਹਨ ਅਤੇ ਜੇਕਰ ਕੋਈ ਦਿੱਕਤ ਆਈ ਤਾਂ ਅਸੀਂ ਹੋਰ ਵੀ ਸੈਂਪਲ ਸ਼ੁਰੂ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਟੀਮਾਂ ਲਾਈਆਂ ਹੋਈਆਂ ਹਨ ਅਤੇ ਪਾਣੀ ਦੀਆਂ ਟੈਂਕੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ। ਰੇਖਾ ਭੱਟੀ ਨੇ ਕਿਹਾ ਕਿ ਕਿਤੇ ਨਾ ਕਿਤੇ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਮਿਕਸ ਹੋ ਰਿਹਾ ਹੈ, ਜਿਸ ਕਾਰਨ ਇਹ ਬੀਮਾਰੀ ਫੈਲ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੀਣ ਦੇ ਪਾਣੀ ਦੀ ਸਮੱਸਿਆ ਬਣੀ ਹੋਈ ਸੀ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਇਸ ਕਾਰਨ ਬੱਚਿਆਂ ਨੂੰ ਬੁਖ਼ਾਰ, ਪੇਟ ਦਰਦ, ਸਿਰਦਰਦ ਅਤੇ ਅੱਖਾਂ 'ਚ ਦਰਦ ਜਿਹੀਆਂ ਸ਼ਿਕਾਇਤਾਂ ਹੋ ਰਹੀਆਂ ਹਨ। ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡ ਵਿਚ ਪਹੁੰਚ ਕੇ ਬੱਚਿਆਂ-ਬਜ਼ੁਰਗਾਂ ਦੇ ਨਾਲ-ਨਾਲ ਹੋਰ ਪਿੰਡ ਵਾਸੀਆਂ ਦੇ ਵੀ ਸੈਂਪਲ ਲੈ ਰਹੀਆਂ ਹਨ ਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪਿੰਡ ਦੀਆਂ ਦੁਕਾਨਾਂ 'ਤੇ ਵਿਕ ਰਹੀਆਂ ਖਾਣ ਵਾਲੀਆਂ ਚੀਜ਼ਾਂ ਤੇ ਪੀਣ ਦੇ ਪਾਣੀ ਦੇ ਵੀ ਸੈਂਪਲ ਲਏ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News