ਵਿਆਹ ''ਤੇ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ
Tuesday, Mar 03, 2026 - 05:54 PM (IST)
ਫਾਜ਼ਿਲਕਾ (ਨਾਗਪਾਲ) : ਸਥਾਨਕ ਫਾਜ਼ਿਲਕਾ-ਅਬੋਹਰ ਰੋਡ ’ਤੇ ਇਕ ਕਾਰ ਡਾਵੀੲਡਰ ਨਾਲ ਟਕਰਾਕੇ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦਾ ਇਕ ਪਰਿਵਾਰ ਰਾਤ ਬੀਤੀ ਰਾਤ ਨੇੜਲੇ ਪਿੰਡ ਬੇਗਾਂਵਾਲੀ ਵਿਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਫਾਜ਼ਿਲਕਾ ਦੇ ਫਲਾਈਓਵਰ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਚਾਨਕ ਡਰਾਈਵਰ ਦੀਆਂ ਅੱਖਾਂ ’ਚ ਲਾਈਟ ਪੈਣ ਕਾਰਨ ਕਾਰ ਡਾਈਵਡਰ ’ਤੇ ਚੜ੍ਹ ਗਈ। ਇਸ ਹਾਦਸੇ ਕਾਰਣ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਾਰ ਸਵਾਰ ਪਰਿਵਾਰ ਦਾ ਵਾਲ ਵਾਲ ਬਚਾਅ ਹੋ ਗਿਆ।
