ਫ਼ਾਜ਼ਿਲਕਾ ਦੀ 17 ਸਾਲਾ ਕੁੜੀ ਕੋਰੋਨਾ ਪਾਜ਼ੇਟਿਵ

Friday, Jun 19, 2020 - 05:22 PM (IST)

ਫ਼ਾਜ਼ਿਲਕਾ ਦੀ 17 ਸਾਲਾ ਕੁੜੀ ਕੋਰੋਨਾ ਪਾਜ਼ੇਟਿਵ

ਜਲਾਲਾਬਾਦ (ਸੇਤੀਆ): ਫ਼ਾਜ਼ਿਲਕਾ 'ਚ ਇਕ 17 ਸਾਲਾ ਕੁੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸਦੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਚੰਦਰ ਮੋਹਨ ਕਟਾਰੀਆ ਵਲੋਂ ਕੀਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ 16 ਜੂਨ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ ਕੁੜੀ ਦਾ ਸੈਂਪਲ ਲਿਆ ਗਿਆ ਸੀ ਅਤੇ ਜਿਸਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਪਰ ਕੁੜੀ ਦੇ ਮਾਤਾ -ਪਿਤਾ 1 ਦਿਨ ਦੇ ਲਈ ਦਿੱਲੀ ਤੋਂ ਆਣ-ਜਾਣ ਕੀਤਾ ਸੀ ਜਿੰਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ ਪਰ ਕੁੜੀ ਦੀ ਰਿਪੋਰਟ ਪਹਿਲਾਂ ਆਉਣ ਕਾਰਣ ਇਹ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਅਤੇ ਇਸ ਨੂੰ ਜਲਾਲਾਬਾਦ ਦੇ ਕੋਵਿਡ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ 18 ਜੂਨ ਤੱਕ ਜ਼ਿਲ੍ਹੇ 'ਚ ਕੁੱਲ 7159 ਸੈਂਪਲ ਲਏ ਗਏ ਸੀ ਜਿੰਨ੍ਹਾਂ 'ਚ 6568 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਤੇ 482 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਜਿਲੇ 'ਚ ਉਕਤ ਲੜਕੀ ਸਮੇਤ ਕੁੱਲ 7 ਕੇਸ ਕੋਰੋਨਾ ਪਾਜ਼ੇਟਿਵ ਹਨ।


author

Shyna

Content Editor

Related News