'ਲਾੜਾ-ਲਾੜੀ': G Khan ਨੇ Jasmine Akhtar ਨਾਲ ਫੋਟੋਆ ਪੋਸਟ ਕਰ ਆਖਿਆ, 17 ਮਾਰਚ ਕਰ ਲਓ LOCK
Thursday, Mar 12, 2026 - 12:24 PM (IST)
ਮਨੋਰੰਜਨ ਡੈਸਕ - ਪੰਜਾਬੀ ਗਾਇਕ ਜੀ ਖਾਨ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਆਈਡੀ 'ਤੇ ਮਹਿਲਾ ਗਾਇਕਾ ਅਤੇ ਮਾਡਲ ਜੈਸਮੀਨ ਅਖ਼ਤਰ ਨਾਲ ਕੁਝ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਜੀ ਖਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ 5 ਤਸਵੀਰਾਂ 'ਚ ਦੋਵੇਂ ਵਿਆਹ ਦੇ ਜੋੜੇ 'ਚ ਨਜ਼ਰ ਆ ਰਹੇ ਹਨ।
17 ਮਾਰਚ ਦੀ ਤਰੀਕ ਕੀਤੀ 'ਲੌਕ'
ਜੀ ਖਾਨ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਇਕ ਦਿਲਚਸਪ ਕੈਪਸ਼ਨ ਲਿਖਿਆ ਹੈ, "17 ਮਾਰਚ ਲਾਕ ਕਰ ਲਓ" ਅਤੇ ਨਾਲ ਹੀ ਰੈੱਡ ਹਾਰਟ (ਦਿਲ) ਵਾਲੀ ਇਮੋਜੀ ਵੀ ਲਗਾਈ ਹੈ। ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਗਈ ਹੈ ਕਿ ਕੀ ਜੀ ਖਾਨ ਸੱਚਮੁੱਚ ਵਿਆਹ ਕਰਵਾ ਰਹੇ ਹਨ ਜਾਂ ਫਿਰ ਇਹ ਉਨ੍ਹਾਂ ਦੇ ਕਿਸੇ ਆਉਣ ਵਾਲੇ ਨਵੇਂ ਗਾਣੇ ਦੀ ਸ਼ੂਟਿੰਗ ਦੀਆਂ ਤਸਵੀਰਾਂ ਹਨ।
ਸੋਨਮ ਬਾਜਵਾ ਦੇ ਨਾਂ 'ਤੇ ਹੋ ਰਹੀ ਟ੍ਰੋਲਿੰਗ
ਦਿਲਚਸਪ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਜੀ ਖਾਨ ਨੂੰ ਅਦਾਕਾਰਾ ਸੋਨਮ ਬਾਜਵਾ ਦੇ ਨਾਂ 'ਤੇ ਟ੍ਰੋਲ ਵੀ ਕਰ ਰਹੇ ਹਨ। ਦੱਸਣਯੋਗ ਹੈ ਕਿ ਜੀ ਖਾਨ ਅਕਸਰ ਆਪਣੇ ਲਾਈਵ ਸ਼ੋਅ ਅਤੇ ਇੰਟਰਵਿਊ ਦੌਰਾਨ ਸੋਨਮ ਬਾਜਵਾ ਦਾ ਜ਼ਿਕਰ ਕਰਦੇ ਰਹਿੰਦੇ ਸਨ ਅਤੇ ਪ੍ਰਸ਼ੰਸਕ ਉਨ੍ਹਾਂ ਦਾ ਨਾਂ ਸੋਨਮ ਨਾਲ ਜੋੜਦੇ ਆਏ ਹਨ। ਲੁਧਿਆਣਾ 'ਚ ਹੋਏ ਇਕ ਸ਼ੋਅ ਦੌਰਾਨ ਵੀ ਜਦੋਂ ਜੀ ਖਾਨ ਨੇ ਜਲਦ ਹੀ 'ਖੁਸ਼ਖਬਰੀ' ਦੇਣ ਦੀ ਗੱਲ ਕਹੀ ਸੀ, ਤਾਂ ਭੀੜ 'ਚੋਂ ਸੋਨਮ ਬਾਜਵਾ ਦੇ ਨਾਂ ਦੇ ਨਾਅਰੇ ਲੱਗੇ ਸਨ। ਹੁਣ ਜੈਸਮੀਨ ਨਾਲ ਤਸਵੀਰਾਂ ਸਾਹਮਣੇ ਆਉਣ 'ਤੇ ਇਕ ਪ੍ਰਸ਼ੰਸਕ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ, "ਰੋਈਂ ਨਾ ਜੇ ਯਾਦ ਜੀ ਖਾਨ ਦੀ ਆਈ ਵੇ"।
ਕੌਣ ਹੈ ਜੈਸਮੀਨ ਅਖ਼ਤਰ?
ਜੈਸਮੀਨ ਅਖ਼ਤਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਕ ਉਭਰਦੀ ਹੋਈ ਮਾਡਲ, ਅਦਾਕਾਰਾ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ। ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਸਟਾਈਲ ਅਤੇ ਲੁੱਕਸ ਕਾਰਨ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਕਾਫੀ ਮਸ਼ਹੂਰ ਹੋ ਰਹੀ ਹੈ। ਫਿਲਹਾਲ, ਜੀ ਖਾਨ ਦੇ ਪ੍ਰਸ਼ੰਸਕ 17 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਇਸ ਰਹੱਸ ਤੋਂ ਪਰਦਾ ਉੱਠ ਸਕੇ ਕਿ ਇਹ 'ਪੱਕੀ ਮੋਹਰ' ਵਿਆਹ 'ਤੇ ਲੱਗੀ ਹੈ ਜਾਂ ਕਿਸੇ ਨਵੇਂ ਗੀਤ 'ਤੇ।
