ਲੋਕ ਸਭਾ ਚੋਣਾਂ 2024 : ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਆਖ਼ਰੀ ਗੇੜ 'ਚ ਪਈਆਂ 60.02 ਫ਼ੀਸਦੀ ਵੋਟਾਂ

06/01/2024 11:18:26 PM

ਸ੍ਰੀ ਅਨੰਦਪੁਰ ਸਾਹਿਬ/ਨਵਾਂਸ਼ਹਿਰ - ਪੰਜਾਬ ਭਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਥਾਂਵਾਂ 'ਤੇ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਅੱਤ ਦੀ ਗਰਮੀ ਪੈਣ ਦੇ ਬਾਵਜੂਦ ਵੀ ਲੋਕ ਪੋਲਿੰਗ ਬੂਥਾਂ 'ਚ ਵੋਟ ਪਾਉਣ ਪਹੁੰਚੇ। ਜੇਕਰ ਗੱਲ ਕਰੀਏ ਲੋਕ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੀ ਤਾਂ ਇਥੇ ਵੱਡੀ ਗਿਣਤੀ 'ਚ ਲੋਕਾਂ ਵਲੋਂ ਵੋਟਿੰਗ ਕੀਤੀ ਗਈ। ਸ੍ਰੀ ਅਨੰਦਪੁਰ ਸਾਹਿਬ 'ਚ ਕੁੱਲ 60.02 ਫ਼ੀਸਦੀ ਵੋਟਿੰਗ ਹੋਈ। ਸ੍ਰੀ ਅਨੰਦਪੁਰ ਸਾਹਿਬ - 65.10, ਬਲਾਚੌਰ - 63.52, ਬੰਗਾ - 60.59, ਚਮਕੌਰ ਸਾਹਿਬ - 59.40, ਗੜ੍ਹਸ਼ੰਕਰ - 60.93, ਖਰੜ - 55.80, ਨਵਾਂਸ਼ਹਿਰ - 60.30, ਰੂਪਨਗਰ - 63.07 ਅਤੇ ਐੱਸ.ਏ.ਐੱਸ. ਨਗਰ 'ਚ - 55.60  ਫ਼ੀਸਦੀ ਵੋਟਾਂ ਪੋਲ ਹੋਈਆਂ।

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਵੋਟ ਫ਼ੀਸਦੀ

ਸ੍ਰੀ ਅਨੰਦਪੁਰ ਸਾਹਿਬ - 60.60, ਬਲਾਚੌਰ - 58.22, ਬੰਗਾ - 55.10, ਚਮਕੌਰ ਸਾਹਿਬ - 58.30, ਗੜ੍ਹਸ਼ੰਕਰ - 56, ਖਰੜ - 51, ਨਵਾਂ ਸ਼ਹਿਰ - 54.40, ਰੂਪਨਗਰ - 58.13 ਅਤੇ ਐੱਸ. ਏ. ਐੱਸ. - 48  ਵੋਟਿੰਗ ਪੋਲ ਕੀਤੀ ਗਈ ਹੈ।

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਵੋਟ ਫ਼ੀਸਦੀ
ਸ੍ਰੀ ਅਨੰਦਪੁਰ ਸਾਹਿਬ - 60.60, ਬਲਾਚੌਰ - 58.22, ਬੰਗਾ - 55.10, ਚਮਕੌਰ ਸਾਹਿਬ - 58.30, ਗੜ੍ਹਸ਼ੰਕਰ - 56, ਖਰੜ - 51, ਨਵਾਂ ਸ਼ਹਿਰ - 54.40, ਰੂਪਨਗਰ - 58.13 ਅਤੇ ਐੱਸ. ਏ. ਐੱਸ. - 48  ਵੋਟਿੰਗ ਪੋਲ ਕੀਤੀ ਗਈ ਹੈ।

ਜਾਣੋ ਹਲਕੇ ਮੁਤਾਬਕ 3 ਵਜੇ ਤੱਕ ਵੋਟ ਫ਼ੀਸਦੀ

ਸ੍ਰੀ ਅਨੰਦਪੁਰ ਸਾਹਿਬ - 52.40, ਬਲਾਚੌਰ - 49.31, ਬੰਗਾ - 47, ਚਮਕੌਰ ਸਾਹਿਬ - 49.40, ਗੜ੍ਹਸ਼ੰਕਰ - 47.09, ਖਰੜ - 44, ਨਵਾਂ ਸ਼ਹਿਰ - 46.23, ਰੂਪਨਗਰ - 48.80 ਅਤੇ ਐੱਸ. ਏ. ਐੱਸ. - 43  ਵੋਟਿੰਗ ਪੋਲ ਕੀਤੀ ਗਈ ਹੈ।

ਜਾਣੋ ਹਲਕੇ ਮੁਤਾਬਕ 1 ਵਜੇ ਤੱਕ ਵੋਟ ਫ਼ੀਸਦੀ
ਸ੍ਰੀ ਅਨੰਦਪੁਰ ਸਾਹਿਬ - 43, ਬਲਾਚੌਰ - 40.62, ਬੰਗਾ - 38, ਚਮਕੌਰ ਸਾਹਿਬ - 41.70, ਗੜ੍ਹਸ਼ੰਕਰ 34.18, ਖਰੜ - 35, ਨਵਾਂ ਸ਼ਹਿਰ - 37.07, ਰੂਪਨਗਰ - 38.29 ਅਤੇ ਐੱਸ. ਏ. ਐੱਸ. - 32  ਵੋਟਿੰਗ ਪੋਲ ਕੀਤੀ ਗਈ ਹੈ।

ਜਾਣੋ ਹਲਕੇ ਮੁਤਾਬਕ 11 ਵਜੇ ਤੱਕ ਵੋਟ ਫ਼ੀਸਦੀ
ਸ੍ਰੀ ਅਨੰਦਪੁਰ ਸਾਹਿਬ - 28.10, ਬਲਾਚੌਰ - 25.44, ਬੰਗਾ - 24 , ਚਮਕੌਰ ਸਾਹਿਬ - 26.30, ਗੜ੍ਹਸ਼ੰਕਰ 25.46, ਖਰੜ - 21, ਨਵਾਂ ਸ਼ਹਿਰ - 24.87, ਰੂਪਨਗਰ - 28.93 ਅਤੇ ਐੱਸ. ਏ. ਐੱਸ. - 16  ਵੋਟਿੰਗ ਪੋਲ ਕੀਤੀ ਗਈ ਹੈ।

ਜਾਣੋ ਹਲਕੇ ਮੁਤਾਬਕ 9 ਵਜੇ ਤੱਕ ਵੋਟ ਫ਼ੀਸਦੀ
ਸ੍ਰੀ ਅਨੰਦਪੁਰ ਸਾਹਿਬ - 9.55, ਬਲਾਚੌਰ - 10.65, ਬੰਗਾ - 7 , ਚਮਕੌਰ ਸਾਹਿਬ - 11, ਖਰੜ - 10, ਨਵਾਂ ਸ਼ਹਿਰ - 6.30, ਰੂਪਨਗਰ - 13 ਅਤੇ ਐੱਸ. ਏ. ਐੱਸ. - 7  ਵੋਟਿੰਗ ਪੋਲ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - Fact Check: ਜੈ ਸ਼ਾਹ ਤੇ ਉਰਵਸ਼ੀ ਦੇ ਭਰਾ ਦੀ ਤਸਵੀਰ ਪਾਕਿ ਸੈਨਾ ਦੇ ਸਾਬਕਾ ਮੁਖੀ ਦੇ ਪੁੱਤ ਨਾਲ ਜੋੜ ਕੇ ਵਾਇਰਲ

ਸ੍ਰੀ ਅਨੰਦਪੁਰ ਸਾਹਿਬ 'ਚ ਇਨ੍ਹਾਂ ਉਮੀਦਵਾਰਾਂ ਵਿਚਾਲੇ ਹੋ ਰਿਹੈ ਮੁਕਾਬਲਾ 
ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸਾਰੀਆਂ ਪਾਰਟੀਆਂ ਵੱਲੋਂ ਦਿੱਗਜ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਹਲਕੇ ਤੋਂ ਹਮੇਸ਼ਾ ਅਕਾਲੀ ਦਲ ਅਤੇ ਕਾਂਗਰਸ ਹੀ ਚੋਣ ਜਿੱਤਦੀ ਰਹੀ ਹੈ, ਪਰ ਇਸ ਵਾਰ ਸਾਰੀਆਂ ਪਾਰਟੀਆਂ ਵੱਲੋਂ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਮੁਕਾਬਲਾ ਪੰਜਕੋਣਾ ਬਣ ਗਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ ਹਨ। 
ਸ੍ਰੀ ਅਨੰਦਪੁਰ ਸਾਹਿਬ ਨੂੰ 2008 ਵੱਖਰਾ ਲੋਕ ਸਭਾ ਹਲਕਾ ਐਲਾਨਿਆ ਗਿਆ ਸੀ। ਇਸ ਪੰਥਕ ਸੀਟ 'ਤੇ ਹੁਣ ਤਕ 3 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿਚੋਂ 2 ਵਾਰ ਕਾਂਗਰਸ ਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। 2009 ਵਿਚ ਪਹਿਲੀ ਵਾਰ ਹੋਈ ਲੋਕ ਸਭਾ ਚੋਣ ਵਿਚ ਇੱਥੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜੇਤੂ ਰਹੇ ਸਨ। ਉਸ ਮਗਰੋਂ 2014 ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਸੀ। 2019 ਵਿਚ ਇੱਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੰਸਦ ਮੈਂਬਰ ਚੁਣੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024  : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

9 ਵਿਧਾਨ ਸਭਾ ਹਲਕਿਆਂ 'ਚੋਂ 7 'ਚ 'ਆਪ' ਦੇ ਵਿਧਾਇਕ
ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ ਵਿਚੋਂ 7 ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੇਤੂ ਰਹੇ ਹਨ ਤੇ ਕਈ ਤਾਂ ਪੰਜਾਬ ਸਰਕਾਰ ਵਿਚ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਅ ਰਹੇ ਹਨ। ਗੜ੍ਹਸ਼ੰਕਰ ਤੋਂ ਵਿਧਾਇਕ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਪੰਜਾਬ ਸਰਕਾਰ 'ਚ ਮੰਤਰੀ ਹਨ। 


ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 
13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹਨ। ਗੁਰਦਾਸਪੁਰ ’ਚ 1895, ਅੰਮ੍ਰਿਤਸਰ 1684, ਖਡੂਰ ਸਾਹਿਬ 1974, ਜਲੰਧਰ 1951, ਹੁਸ਼ਿਆਰਪੁਰ 1963, ਆਨੰਦਪੁਰ ਸਾਹਿਬ 2068, ਲੁਧਿਆਣਾ 1843, ਫਤਹਿਗੜ੍ਹ ਸਾਹਿਬ 1821, ਫਰੀਦਕੋਟ 1688, ਫਿਰੋਜ਼ਪੁਰ 1903, ਬਠਿੰਡਾ 1814, ਸੰਗਰੂਰ 1765 ਅਤੇ ਪਟਿਆਲਾ ’ਚ 2082 ਪੋਲਿੰਗ ਸਟੇਸ਼ਨ ਬਣਾਏ ਜਾਣਗੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News