ਲੁਧਿਆਣਾ ਸੀਟ 'ਤੇ ਕੁੱਲ 60.11 ਫ਼ੀਸਦੀ ਵੋਟਿੰਗ, ਇਸ ਹਲਕੇ 'ਚ ਪਈਆਂ ਸਭ ਤੋਂ ਵੱਧ ਵੋਟਾਂ

Sunday, Jun 02, 2024 - 01:08 PM (IST)

ਲੁਧਿਆਣਾ ਸੀਟ 'ਤੇ ਕੁੱਲ 60.11 ਫ਼ੀਸਦੀ ਵੋਟਿੰਗ, ਇਸ ਹਲਕੇ 'ਚ ਪਈਆਂ ਸਭ ਤੋਂ ਵੱਧ ਵੋਟਾਂ

ਲੁਧਿਆਣਾ (ਵਿੱਕੀ) : ਲੁਧਿਆਣਾ ਲੋਕ ਸਭਾ ਸੀਟ 'ਤੇ ਚੋਣ ਪ੍ਰਕਿਰਿਆ 'ਚ ਸਖ਼ਤ ਗਰਮੀ ਦੇ ਬਾਵਜੂਦ ਵੋਟਰਾਂ ਵਲੋਂ ਪਾਈਆਂ 60.11 ਫ਼ੀਸਦੀ ਵੋਟਾਂ ਨਾਲ ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮ. 'ਚ ਕੈਦ ਹੋ ਗਿਆ। ਚੋਣ ਕਮਿਸ਼ਨ ਦੀ ਐਪ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਕੁੱਲ 60.11 ਫ਼ੀਸਦੀ ਵੋਟਾਂ ਪਈਆਂ, ਜਿਸ ਲਈ ਪ੍ਰਸ਼ਾਸਨ ਵੱਲੋਂ ਕੁੱਲ 1843 ਪੋਲਿੰਗ ਬੂਥ ਬਣਾਏ ਗਏ, ਜਿਨ੍ਹਾਂ ਵਿਚੋਂ 89 ਮਾਡਲ, 9 ਪਿੰਕ ਅਤੇ 18 ਗ੍ਰੀਨ ਪੋਲਿੰਗ ਬੂਥਾਂ ਤੋਂ ਇਲਾਵਾ 1 ਬੂਥ ਅਪਾਹਜਾਂ ਲਈ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update

ਵੋਟਾਂ ਪੈਣ ਦਾ ਕੰਮ ਸ਼ਨੀਵਾਰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਚਲਦਾ ਰਿਹਾ। ਜੇਕਰ ਲੁਧਿਆਣਾ ਵੈਸਟ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ 63.17 ਫ਼ੀਸਦੀ ਵੋਟਿੰਗ ਹੋਈ, ਜਦੋਂ ਕਿ ਦਾਖਾ ਵਿਧਾਨ ਸਭਾ ਹਲਕਾ 62.74 ਫ਼ੀਸਦੀ ਵੋਟਿੰਗ ਨਾਲ ਦੂਜੇ ਨੰਬਰ 'ਤੇ ਰਿਹਾ। ਲੁਧਿਆਣਾ ਈਸਟ ਹਲਕਾ 61.63 ਫ਼ੀਸਦੀ ਵੋਟਿੰਗ ਨਾਲ ਤੀਜੇ ਨੰਬਰ 'ਤੇ ਰਿਹਾ। ਇਸ ਤੋਂ ਇਲਾਵਾ ਜਗਰਾਓਂ 'ਚ ਸਭ ਤੋਂ ਘੱਟ 56.83 ਫ਼ੀਸਦੀ ਵੋਟਾਂ ਪਈਆਂ। ਜ਼ਿਲ੍ਹੇ ਦੇ ਕੁੱਲ 1057043 ਵੋਟਰਾਂ ਨੇ ਆਪਣੀ ਵੋਟ ਪਾਈ, ਜਿਨ੍ਹਾਂ 'ਚ ਔਰਤਾਂ ਦੇ ਮੁਕਾਬਲੇ 1 ਲੱਖ ਤੋਂ ਜ਼ਿਆਦਾ ਪੁਰਸ਼ ਵੋਟਰਾਂ ਦੀ ਗਿਣਤੀ ਰਹੀ।

ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੇ ਰੇਲ ਹਾਦਸੇ ਨੂੰ ਲੈ ਕੇ CM ਮਾਨ ਦਾ ਟਵੀਟ, ਪ੍ਰਸ਼ਾਸਨ ਨੂੰ ਜਾਰੀ ਕੀਤੇ ਹੁਕਮ

ਜ਼ਿਲ੍ਹੇ ਦੇ ਬਾਕੀ ਹਲਕਿਆਂ ਦੀ ਵੋਟ ਫ਼ੀਸਦੀ

ਹਲਕਾ  ਵੋਟਿੰਗ
ਲੁਧਿਆਣਾ ਈਸਟ 61.63 ਫ਼ੀਸਦੀ
ਲੁਧਿਆਣਾ ਸਾਊਥ     57.75 ਫ਼ੀਸਦੀ
ਆਤਮ ਨਗਰ     57.07 ਫ਼ੀਸਦੀ
ਲੁਧਿਆਣਾ ਸੈਂਟਰਲ     60.28 ਫ਼ੀਸਦੀ
ਲੁਧਿਆਣਾ ਵੈਸਟ     63.17 ਫ਼ੀਸਦੀ
ਲੁਧਿਆਣਾ ਨਾਰਥ     59.56 ਫ਼ੀਸਦੀ
ਗਿੱਲ          60.99 ਫ਼ੀਸਦੀ
ਦਾਖਾ        62.74 ਫ਼ੀਸਦੀ
ਜਗਰਾਓਂ        56.83 ਫ਼ੀਸਦੀ

ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘਟੀ ਵੋਟਿੰਗ ਫ਼ੀਸਦੀ
ਜੇਕਰ ਇਨ੍ਹਾਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ 5.57 ਫ਼ੀਸਦੀ ਘੱਟ ਵੋਟਿੰਗ ਹੋਈ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਲੋਕ ਸਭਾ ਸੀਟ 'ਤੇ ਕੁੱਲ 65.68 ਫ਼ੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਇਸ ਵਾਰ ਇਹ ਅੰਕੜਾ 60.11 ਫ਼ੀਸਦੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News