ਲੋਕ ਸਭਾ ਚੋਣਾਂ 2024 : ਖ਼ਤਮ ਹੋਇਆ ਵੋਟਾਂ ਦਾ ਸਿਲਸਿਲਾ, ਫ਼ਤਹਿਗੜ੍ਹ ਸਾਹਿਬ ਵਿਖੇ 62.53 ਫ਼ੀਸਦੀ ਪਈਆਂ ਵੋਟਾਂ

06/01/2024 11:46:54 PM

ਫਤਹਿਗੜ੍ਹ ਸਾਹਿਬ (ਵੈੱਬ ਡੈਸਕ, ਜਗਦੇਵ) - ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਚੇ ਪੈ ਰਹੀਆਂ ਵੋਟਾਂ ਦਾ ਕੰਮ ਹੁਣ ਖ਼ਤਮ ਹੋ ਗਿਆ ਹੈ। ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਫ਼ਤਹਿਗੜ੍ਹ ਸਾਹਿਬ ਵਿਖੇ ਕੁੱਲ 62.53 ਫ਼ੀਸਦੀ ਵੋਟਿੰਗ ਹੋਈ, ਜਿਸ ਵਿਚ ਬਸੀ ਪਠਾਣਾ 'ਚ 60.64 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 64.96 ਫ਼ੀਸਦੀ, ਅਮਲੋਹ ਵਿਚ 69.65 ਫ਼ੀਸਦੀ, ਖੰਨਾ ਵਿਚ 60.48 ਫ਼ੀਸਦੀ, ਸਮਰਾਲਾ ਵਿਚ 61.81 ਫ਼ੀਸਦੀ, ਸਾਹਨੇਵਾਲ ਵਿਚ 59.96 ਫ਼ੀਸਦੀ, ਪਇਲ (ਐੱਸ.ਸੀ) ਵਿਚ 62.37 ਫ਼ੀਸਦੀ, ਰਾਏਕੋਟ (ਐੱਸ.ਸੀ) ਵਿਚ 62.44 ਫ਼ੀਸਦੀ, ਅਮਰਗੜ੍ਹ ਵਿਚ 63.08 ਫ਼ੀਸਦੀ ਵੋਟਿੰਗ ਹੋਈ ਹੈ।

 PunjabKesari

ਇਹ ਵੀ ਪੜ੍ਹੋ - ਚੋਣਾਂ ਦਰਮਿਆਨ ਇਸ ਹਲਕੇ 'ਚ ਬਣੇ ਕਰਫਿਊ ਵਰਗੇ ਹਾਲਾਤ, ਘਰਾਂ 'ਚ ਲੁਕੇ ਲੋਕ, ਜਾਣੋ ਪੂਰੀ ਸਥਿਤੀ

5 ਵਜੇ ਤੱਕ ਦੀ ਵੋਟਿੰਗ 
5 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਵਿੱਚ 54.55 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਦੇ ਨਾਲ ਹੀ ਬਸੀ ਪਠਾਣਾ ਵਿਚ 56.10 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 59.00 ਫ਼ੀਸਦੀ, ਅਮਲੋਹ ਵਿਚ 57.70 ਫ਼ੀਸਦੀ, ਖੰਨਾ ਵਿਚ 52.60 ਫ਼ੀਸਦੀ, ਸਮਰਾਲਾ ਵਿਚ 51.20 ਫ਼ੀਸਦੀ, ਸਾਹਨੇਵਾਲ ਵਿਚ 48.20 ਫ਼ੀਸਦੀ, ਪਇਲ (ਐਸ.ਸੀ) ਵਿਚ 56.00 ਫ਼ੀਸਦੀ, ਰਾਏਕੋਟ(ਐਸ.ਸੀ) ਵਿਚ 59.00 ਫ਼ੀਸਦੀ, ਅਮਰਗੜ੍ਹ ਵਿਚ 56.73 ਫ਼ੀਸਦੀ ਵੋਟਿੰਗ ਹੋ ਗਈ ਹੈ।

3 ਵਜੇ ਤੱਕ ਦੀ ਵੋਟਿੰਗ 
3 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਵਿੱਚ 45.55 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਦੇ ਨਾਲ ਹੀ ਬਸੀ ਪਠਾਣਾ ਵਿਚ 47.53 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 40.00 ਫ਼ੀਸਦੀ, ਅਮਲੋਹ ਵਿਚ 48.80 ਫ਼ੀਸਦੀ, ਖੰਨਾ ਵਿਚ 45.00 ਫ਼ੀਸਦੀ, ਸਮਰਾਲਾ ਵਿਚ 46.40 ਫ਼ੀਸਦੀ, ਸਾਹਨੇਵਾਲ ਵਿਚ 39.50 ਫ਼ੀਸਦੀ, ਪਇਲ (ਐਸ.ਸੀ) ਵਿਚ 47.50 ਫ਼ੀਸਦੀ, ਰਾਏਕੋਟ(ਐਸ.ਸੀ) ਵਿਚ 44.00 ਫ਼ੀਸਦੀ, ਅਮਰਗੜ੍ਹ ਵਿਚ 47.63 ਫ਼ੀਸਦੀ ਵੋਟਿੰਗ ਹੋ ਗਈ ਹੈ।

1 ਵਜੇ ਤੱਕ ਦੀ ਵੋਟਿੰਗ 
1 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਵਿੱਚ 37.40 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਦੇ ਨਾਲ ਹੀ ਬਸੀ ਪਠਾਣਾ ਵਿਚ 40.00 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 38.00 ਫ਼ੀਸਦੀ, ਅਮਲੋਹ ਵਿਚ 34.60 ਫ਼ੀਸਦੀ, ਖੰਨਾ ਵਿਚ 38.70 ਫ਼ੀਸਦੀ, ਸਮਰਾਲਾ ਵਿਚ 40.10 ਫ਼ੀਸਦੀ, ਸਾਹਨੇਵਾਲ ਵਿਚ 29.05 ਫ਼ੀਸਦੀ, ਪਇਲ (ਐਸ.ਸੀ) ਵਿਚ 40.00 ਫ਼ੀਸਦੀ, ਰਾਏਕੋਟ(ਐਸ.ਸੀ) ਵਿਚ 41.00 ਫ਼ੀਸਦੀ, ਅਮਰਗੜ੍ਹ ਵਿਚ 40.79 ਫ਼ੀਸਦੀ ਵੋਟਿੰਗ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ - ਨਾਭਾ ਦੇ ਸਹੌਲੀ ਪਿੰਡ ’ਚ 103 ਸਾਲਾ ਬੇਬੇ ਨੇ ਪਾਈ ਵੋਟ, ਵਿਧਾਇਕ ਦੇਵ ਮਾਨ ਨੇ ਫੁੱਲਾਂ ਦੀ ਵਰਖਾ ਕਰ ਕੀਤਾ ਸਨਮਾਨ

11 ਵਜੇ ਤੱਕ ਦੀ ਵੋਟਿੰਗ 
11 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਵਿੱਚ 22.69 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਦੇ ਨਾਲ ਹੀ ਬਸੀ ਪਠਾਣਾ ਵਿਚ 22.00 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 22.30 ਫ਼ੀਸਦੀ, ਅਮਲੋਹ ਵਿਚ 25.50 ਫ਼ੀਸਦੀ, ਖੰਨਾ ਵਿਚ 22.50 ਫ਼ੀਸਦੀ, ਸਮਰਾਲਾ ਵਿਚ 26.00 ਫ਼ੀਸਦੀ, ਸਾਹਨੇਵਾਲ ਵਿਚ 16.90 ਫ਼ੀਸਦੀ, ਪਇਲ (ਐਸ.ਸੀ) ਵਿਚ 26.47 ਫ਼ੀਸਦੀ, ਰਾਏਕੋਟ(ਐਸ.ਸੀ) ਵਿਚ 19.00 ਫ਼ੀਸਦੀ, ਅਮਰਗੜ੍ਹ ਵਿਚ 26.98 ਫ਼ੀਸਦੀ ਵੋਟਿੰਗ ਹੋ ਗਈ ਹੈ।

9 ਵਜੇ ਤੱਕ ਦੀ ਵੋਟਿੰਗ 
9 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਵਿੱਚ 8.27 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਦੇ ਨਾਲ ਹੀ ਬਸੀ ਪਠਾਣਾ ਵਿਚ 8.00 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 5.10 ਫ਼ੀਸਦੀ, ਅਮਲੋਹ ਵਿਚ 9.10 ਫ਼ੀਸਦੀ, ਖੰਨਾ ਵਿਚ 9.40 ਫ਼ੀਸਦੀ, ਸਮਰਾਲਾ ਵਿਚ 9.50 ਫ਼ੀਸਦੀ, ਸਾਹਨੇਵਾਲ ਵਿਚ 8.90 ਫ਼ੀਸਦੀ, ਪਇਲ (ਐਸ.ਸੀ) ਵਿਚ 6.00 ਫ਼ੀਸਦੀ, ਰਾਏਕੋਟ(ਐਸ.ਸੀ) ਵਿਚ 6.00 ਫ਼ੀਸਦੀ, ਅਮਰਗੜ੍ਹ ਵਿਚ 11.65 ਫ਼ੀਸਦੀ ਵੋਟਿੰਗ ਹੋ ਗਈ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਨੇ ਪਾਈ ਵੋਟ

PunjabKesari

ਇਸ ਮੌਕੇ ਉਮੀਦਵਾਰ ਗੇਜਾ ਰਾਮ ਨੇ ਸਮੁੱਚੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੀ ਵੋਟ ਦਾ ਭੁਗਤਾਨ ਕਰਨ। ਦੇਸ਼ ਦੇ ਵਿਕਾਸ ਲਈ ਇੱਕ ਇੱਕ ਵੋਟ ਅਤੀ ਜ਼ਰੂਰੀ ਹੈ। ਇਸੇ ਲਈ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਤੰਤਰ ਨੂੰ ਕਾਮਯਾਬ ਕੀਤਾ ਜਾਵੇ। ਦੱਸ ਦੇਈਏ ਕਿ ਇਸ 'ਚ ਪਿਛਲੇ 5 ਸਾਲ ਤੋਂ ਕਾਂਗਰਸ ਦੀ ਸੀਟ ਤੋਂ ਸੰਸਦ ਮੈਂਬਰ ਅਮਰ ਸਿੰਘ ਰਹੇ ਹਨ ਅਤੇ ਇਸ ਵਾਰ ਫਿਰ ਤੋਂ ਇਨ੍ਹਾਂ ਨੂੰ ਹੀ ਉਮੀਦਵਾਰ ਐਲਾਨਿਆਂ ਗਿਆ ਹੈ। ਇਸ ਸੀਟ 'ਤੇ ਇਸ ਵਾਰ ਮੁਕਾਬਲਾ ਪੰਜ ਕੋਣਾ ਹੁੰਦਾ ਜਾਪ ਰਿਹਾ ਹੈ, ਜਿਥੇ ਕਾਂਗਰਸ, ਆਪ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਲੜ ਰਹੇ ਹਨ।

ਇਹ ਵੀ ਪੜ੍ਹੋ  : ਬਠਿੰਡਾ-ਮਾਨਸਾ 'ਚ ਵੋਟਿੰਗ ਸ਼ੁਰੂ, ਵੋਟਰਾਂ ਲਈ ਬਣਾਏ ਗਏ ਰੰਗਦਾਰ ਮਾਡਲ ਬੂਥ

PunjabKesari

2.14 ਕਰੋੜ ਵੋਟਰਾਂ ਨੇ ਪਾਈ ਵੋਟ
ਅੱਜ ਦੇ ਦਿਨ ਕੁੱਲ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਸ ’ਚ 1 ਕਰੋੜ 12 ਲੱਖ 86 ਹਜ਼ਾਰ 726 (1,12,86,726) ਮਰਦ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 (1,01,74,240) ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ। ਉਨ੍ਹਾਂ ਦੱਸਿਆ ਕਿ 5 ਲੱਖ 38 ਹਜ਼ਾਰ 715 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਦਿਵਿਆਂਗ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ। ਫਤਹਿਗੜ੍ਹ ਸਾਹਿਬ ’ਚ 15 ਲੱਖ 52 ਹਜ਼ਾਰ 567 ਕੁੱਲ ਵੋਟਰ ਹਨ ਜਿਨ੍ਹਾਂ ’ਚ 8 ਲੱਖ 23 ਹਜ਼ਾਰ 339 ਮਰਦ ਵੋਟਰ, 7 ਲੱਖ 29 ਹਜ਼ਾਰ 196 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਫਤਹਿਗੜ੍ਹ ਸਾਹਿਬ ਦੇ ਲੋਕਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ, ਲੱਗੀਆਂ ਲੰਮੀਆਂ ਲਾਈਨਾਂ

PunjabKesari

ਫਤਹਿਗੜ੍ਹ ਸਾਹਿਬ ਹਲਕੇ ਤੋਂ ਐਲਾਨੇ ਗਏ ਉਮੀਦਵਾਰ 
ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਹਲਕੇ ਤੋਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕਾਂਗਰਸ ਨੇ ਇਸ ਵਾਰ ਫਿਰ ਤੋਂ ਲੋਕ ਸਭਾ ਹਲਕਾ ਫਤਹਿਗੜ੍ਹ ਤੋਂ ਅਮਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਹਲਕੇ ਵਿਚ ‘ਆਪ’ ਨੇ ਗੁਰਪ੍ਰੀਤ ਸਿੰਘ ਜੀ. ਪੀ., ਭਾਜਪਾ ਨੇ ਗੇਜਾ ਰਾਮ ਵਾਲਮਿਕੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਿਕਰਮਜੀਤ ਸਿੰਘ ਖਾਲਸਾ ਅਤੇ ਬਸਪਾ ਨੇ ਕੁਲਵੰਤ ਸਿੰਘ ਮਹਿਤੋਂ ਨੂੰ ਮੈਦਾਨ ਵਿਚ ਉਤਾਰਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


rajwinder kaur

Content Editor

Related News